fbpx
All NewsKabaddiNewsPunjabSports

ਦੁਬੱਈ ‘ਚ ਕਬੱਡੀ ਕੱਪ ‘ਚ ਖੇਡਣਗੇ ਕਪੂਰਥਲਾ ਦੇ ਅੱਧੀ ਦਰਜਨ ਖਿਡਾਰੀ

28 ਨਵੰਬਰ, ਇੰਦਰਜੀਤ ਸਿੰਘ ਚਾਹਲ

ਕਪੂਰਥਲਾ : ਦੁਬੱਈ ਦੀ ਧਰਤੀ ਤੇ ਸ਼ਾਹਜ਼ਾਹ ਵਿਖੇ 30 ਨਵੰਬਰ ਨੂੰ ਇਕ ਕਬੱਡੀ ਕੱਪ ਹੋਣ ਜਾ ਰਿਹਾ ਹੈ। ਜਿਸ ਵਿਚ ਦੁਨੀਆ ਭਰ ਦੇ ਅੰਤਰਾਸ਼ਟਰੀ ਕਬੱਡੀ ਪਲੇਅਰ ਆਪਣੀ ਖੇਡ ਦੇ ਜੌਹਰ ਦਿਖਾਉਣਗੇ।

ਇਸ ਕਬੱਡੀ ਕੱਪ ਵਿਚ ਜਿਲਾ ਕਪੂਰਥਲਾ ਦੇ ਪਿੰਡ ਸੁਰਖਪੁਰ ਦੇ ਯਾਦਵਿੰਦਰ ਸਿੰਘ ਯਾਦਾ, ਸੰਗੋਜਲਾ ਦੇ ਰਣਯੋਧ ਸਿੰਘ ਯੋਧਾ, ਖੀਰਾਂਵਾਲੀ ਦੇ ਗਗਨਦੀਪ ਗੱਗੀ ਤੇ ਤਾਰੀ, ਮਹਿਮਦਵਾਲ ਦੇ ਜੋਤਾ ਮਹਿਮਦਵਾਲ, ਟਿੱਬਾ ਦੇ ਕਮਲ ਤੇ ਅਮਨ ਸਮੇਤ ਅੱਧੀ ਦਰਜਨ ਖਿਡਾਰੀ ਕਬੱਡੀ ਕੱਪ ਵਿਚ ਜਿਲੇ ਦਾ ਨਾਮ ਰੌਸ਼ਨ ਕਰਨਗੇ। ਇਨ੍ਹਾਂ ਖਿਡਾਰੀਆਂ ਵਿਚ ਗੱਗੀ ਖੀਰਵਾਲੀ ਤੇ ਯਾਦਾ ਸੁਰਖਪੁਰ ਤੇ ਯੋਧਾ ਸੰਗੋਜਲਾ ਨੂੰ ਵਿਸ਼ਵ ਕਬੱਡੀ ਕੱਪ ਖੇਡਣ ਦਾ ਮਾਣ ਹਾਸਲ ਹੈ ਯਾਦਾ ਤੇ ਗੱਗੀ ਵਿਸ਼ਵ ਕੱਪ ਦੇ ਬੈਸਟ ਖਿਡਾਰੀ ਵੀ ਰਹਿ ਚੁੱਕੇ ਹਨ।

Leave a Reply

Your email address will not be published. Required fields are marked *

Close