fbpx
All NewsLifeWorld

ਪਰਵੇਜ਼ ਮੁਸ਼ਰਫ ਨੇ ਪਾਕਿਸਤਾਨ ਅਦਾਲਤ ਨੂੰ ਦਿੱਤੀ ਚੁਣੌਤੀ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

13 ਨਵੰਬਰ, ਸਿਮਰਨ ਕੌਰ- (NRI MEDIA) :

ਪਾਕਿਸਤਾਨ ਦੇ ਸਾਬਕਾ ਮਿਲਟਰੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਨੇ ਵਿਸ਼ੇਸ਼ ਅਦਾਲਤ ਦੇ ਇਕ ਆਦੇਸ਼ ਨੂੰ ਚੁਣੌਤੀ ਦਿਤੀ ਹੈ।ਦੱਸ ਦਈਏ ਕਿ ਇਸ ਆਦੇਸ਼ ਵਿਚ ਮੁਸ਼ੱਰਫ ਵਿਰੁੱਧ ਚੱਲ ਰਹੇ ਰਾਜਧ੍ਰੋਹ ਦੇ ਮਾਮਲੇ ਵਿਚ ਉਨ੍ਹਾਂ ਦਾ ਬਿਆਨ ਦਰਜ ਕਰਨ ਲਈ ਇਕ ਕਮਿਸ਼ਨ ਬਣਾਉਣ ਦਾ ਆਦੇਸ਼ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਸਮਾਚਾਰ ਏਜੰਸੀ ਦੀ ਖਬਰ ਵਿਚ ਦੱਸਿਆ ਗਿਆ ਹੈ ਕਿ ਮੁਸ਼ੱਰਫ ਨੇ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। 

ਦੱਸ ਦਈਏ ਕਿ ਪਟੀਸ਼ਨ ਵਿਚ ਮੁਸ਼ੱਰਫ ਨੇ ਕਿਹਾ ਹੈ ਕਿ ਬਿਆਨ ਦਰਜ ਕਰਾਉਣ ਲਈ ਵਿਸ਼ੇਸ਼ ਅਦਾਲਤ ਤੋਂ ਕਮਿਸ਼ਨ ਦਾ ਗਠਨ ਪਾਕਿਸਤਾਨ ਦੀ ਅਪਰਾਧਕ ਪ੍ਰਕਿਰਿਆ ਦੇ ਵਿਰੁੱਧ ਅਤੇ ਗੈਰ ਸੰਵਿਧਾਨਿਕ ਹੈ। ਦੁਬਈ ਵਿਚ ਰਹਿ ਰਹੇ 75 ਸਾਲਾ ਸਾਬਕਾ ਫੌਜ ਮੁਖੀ ਮੁਸ਼ੱਰਫ ‘ਤੇ ਇਸ ਮਾਮਲੇ ਵਿਚ ਮਾਰਚ 2014 ‘ਚ ਦੋਸ਼ ਲਗਾਇਆ ਗਿਆ ਸੀ। ਵਿਸ਼ੇਸ਼ ਅਦਾਲਤ ਨੇ 15 ਅਕਤੂਬਰ ਨੂੰ ਆਦੇਸ਼ ਦਿੱਤਾ ਸੀ ਕਿ ਇਸ ਮਾਮਲੇ ਵਿਚ ਮੁਸ਼ੱਰਫ ਦਾ ਬਿਆਨ ਇਕ ਕਮਿਸ਼ਨ ਜ਼ਰੀਏ ਦਰਜ ਕੀਤਾ ਜਾਵੇ।

Leave a Reply

Your email address will not be published. Required fields are marked *

Close