fbpx
All NewsNewsPoliticsPunjab

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕਰਕੇ ਵਿਖਾਈ ਜਾ ਰਹੀ

Nri Media

08 ਨਵੰਬਰ, ਮੀਡਿਆ ਡੈਸਕ

ਸ੍ਰੀ ਮੁਕਤਸਰ ਸਾਹਿਬ : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਸਾੜੇ ਇਸਦਾ ਨਿਪਟਾਰਾ ਕਰਕੇ ਕਣਕ ਦੀ ਬਿਜਾਈ ਲਈ ਖੇਤੀਬਾੜੀ ਸਮੇਤ ਸਮੂਹ ਵਿਭਾਗਾਂ ਵੱਲੋਂ ਚਲਾਈ ਮੁਹਿੰਮ ਤਹਿਤ ਹੁਣ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਵਾਲੇ ਖੇਤਾਂ ਵਿਚ ਕਣਕ ਦੀ ਬਿਜਾਈ ਕਰਕੇ ਵਿਖਾਈ ਜਾ ਰਹੀ ਹੈ ਤਾਂ ਜੋ ਕਿਸਾਨ ਆਪਣੇ ਅੱਖੀਂ ਨਵੀਂਆਂ ਮਸ਼ੀਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਇੰਨਾਂ ਦੇ ਨਤੀਜੇ ਵੇਖ ਸਕਨ। ਇਸ ਸਬੰਧੀ ਜ਼ਿਲਾ ਖੇਤੀਬਾੜੀ ਅਫਸਰ ਸ: ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਾਡਾ ਕਿਸਾਨ ਜਦ ਤੱਕ ਆਪਣੇ ਅੱਖੀਂ ਨਤੀਜਾ ਨਹੀਂ ਵੇਖਦਾ ਉਸਦਾ ਲਈ ਕਿਸੇ ਵੀ ਨਵੀਂ ਗੱਲ ਤੇ ਯਕੀਨ ਕਰਨਾ ਔਖਾ ਹੁੰਦਾ ਹੈ। ਇਸ ਲਈ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿਚ ਕਿਸਾਨਾਂ ਨੂੰ ਇੱਕਤਰ ਕਰਕੇ ਉਨਾਂ ਦੇ ਸਾਹਮਣੇ ਪਰਾਲੀ ਨਾਲ ਭਰੇ ਖੇਤ ਵਿਚ ਇਹ ਮਸ਼ੀਨਾਂ ਚਲਾ ਕੇ ਵਿਖਾਈਆਂ ਜਾਂਦੀਆਂ ਹਨ। ਜਦ ਕਿਸਾਨ ਆਪਣੇ ਸਾਹਮਣੇ ਮਸ਼ੀਨਾਂ ਚੱਲਦੀਆਂ ਵੇਖਦੇ ਹਨ ਤਾਂ ਉਨਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਤਰੀਕਾ ਸਹੀ ਹੈ।

ਖੇਤੀਬਾੜੀ ਅਫਸਰ ਜਲੌਰ ਸਿੰਘ ਜ਼ਿਨਾਂ ਨੇ ਪਿੰਡ ਕੱਖਾਂ ਵਾਲੀ ਅਤੇ ਭੀਟੀਵਾਲਾ ਵਿਚ ਇਸ ਤਰਾਂ ਮਸੀਨਾਂ ਦੇ ਡੈਮੋ ਕਿਸਾਨਾਂ ਨੂੰ ਕਰਕੇ ਵਿਖਾਏ ਹਨ ਆਖਦੇ ਹਨ ਕਿ ਹੈਪੀ ਸੀਡਰ ਨਾਲ ਪਰਾਲੀ ਵਾਲੇ ਖੇਤ ਵਿਚ ਸਿੱਧੀ ਬਿਜਾਈ ਹੋ ਜਾਂਦੀ ਹੈ। ਉਨਾਂ ਨੇ ਕਿਹਾ ਕਿ ਝੋਨੇ ਦੀ ਕਟਾਈ ਜੇਕਰ ਐਸ.ਐਮ.ਐਸ. ਵਾਲੀ ਮਸ਼ੀਨ ਨਾਲ ਕੀਤੀ ਹੈ ਤਾਂ ਸਿੱਧੇ ਹੀ ਹੈਪੀ ਸੀਡਰ ਚਲਾਇਆ ਜਾ ਸਕਦਾ ਹੈ ਜੇ ਨਹੀਂ ਤਾਂ ਪਹਿਲਾਂ ਮਲਚਰ ਚਲਾ ਕੇ ਉਸਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਪਰਾਲੀ ਦੀ ਜਮੀਨ ਤੇ ਇਕਸਾਰ ਤੈਅ ਲੱਗ ਜਾਂਦੀ ਹੈ ਜਿਸ ਨਾਲ ਅਜਿਹੀ ਖੇਤ ਵਿਚ ਨਦੀਨ ਨਹੀਂ ਉਗਦੇ ਅਤੇ ਇਸ ਤਰਾਂ ਕਰਨ ਨਾਲ ਖੇਤ ਦੀ ਵਹਾਈ ਦਾ ਖਰਚਾ ਵੀ ਬਚ ਜਾਂਦਾ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਘਟਣ ਨਾਲ ਕਿਸਾਨ ਰਸਾਇਣਕ ਜ਼ਹਿਰਾਂ ਤੋਂ ਮੁਕਤ ਫਸਲ ਪੈਦਾ ਕਰ ਸਕਦਾ ਹੈ। ਜਦ ਕਿ ਪਰਾਲੀ ਕੁਝ ਹਫਤਿਆਂ ਵਿਚ ਹੀ ਖੇਤ ਵਿਚ ਮਿੱਟੀ ਵਿਚ ਗਲ ਜਾਂਦੀ ਹੈ ਅਤੇ ਇਸ ਨਾਲ ਜਮੀਨ ਦਾ ਜੈਵਿਕ ਮਾਦਾ ਵੱਧਣ ਨਾਲ ਮਿੱਟੀ ਦੀ ਉਪਜਾਉ ਸ਼ਕਤੀ ਵੱਧ ਜਾਂਦੀ ਹੈ।

Leave a Reply

Your email address will not be published. Required fields are marked *

Close