fbpx
All NewsNationalNewsPoliticsPunjab

ਖ਼ਾਲਿਸਤਾਨ ਜੱਥੇਬੰਦੀ ਦੀ ਫ਼ੌਜ ਮੁਖੀ ਧਮਕੀ, ਰੈਫਰੈਂਡਮ 2020 ਤੋਂ ਦੂਰ ਰਹਿਣ ਬਿਪਨ ਰਾਵਤ

Nri Media

08 ਨਵੰਬਰ, ਵਿਕਰਮ ਸਹਿਜਪਾਲ

ਨਵੀਂ ਦਿੱਲੀ : ਦੇਸ਼ ਦੇ ਫ਼ੌਜ ਮੁਖੀ ਬਿਪਨ ਰਾਵਤ ਨੂੰ ਖ਼ਾਲਿਸਤਾਨ ਸਮਰੱਥਕ ਕੱਟੜਪੰਥੀ ਸੰਸਥਾ ‘ਸਿੱਖ ਫ਼ਾਰ ਜਸਟਿਸ’ ਨੇ ਵੱਡੀ ਧਮਕੀ ਦਿੱਤੀ ਹੈ। ਖ਼ਾਲਿਸਤਾਨ ਸਮਰੱਥਕ ਗਰੁੱਪ ਨੇ ਜਨਰਲ ਰਾਵਤ ਨੂੰ ਰੈਫਰੈਂਡਮ 20-20 ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇ ਰੈਫਰੈਂਡਮ 20-20 ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ‘ਸਿੱਖ ਫ਼ਾਰ ਜਸਟਿਸ’ ਬਿਪਨ ਰਾਵਤ ਵਿਰੁੱਧ ਕੌਮਾਂਤਰੀ ਅਦਾਲਤ ‘ਚ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਹਾਲ ਹੀ ‘ਚ ਬਿਆਨ ਦਿੱਤਾ ਸੀ ਕਿ ਪੰਜਾਬ ‘ਚ ਅੱਤਵਾਦ ਲਿਆਉਣ ਲਈ ‘ਬਾਹਰੀ ਸਬੰਧਾਂ’ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜੇ ਛੇਤੀ ਹੀ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਦੇਰ ਹੋ ਜਾਵੇਗੀ।

Related image

ਫ਼ੌਜ ਮੁਖੀ ਨੇ ਕਿਹਾ ਸੀ, “ਸਾਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ ਹੈ ਕਿ ਹਾਲਾਤ ਠੀਕ ਹਨ। ਪੰਜਾਬ ‘ਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਲੈ ਕੇ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ ਤੇ ਜੇ ਅਸੀਂ ਛੇਤੀ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਬਹੁਤ ਦੇਰ ਹੋ ਜਾਵੇਗੀ।” ਤੁਹਾਨੂੰ ਦੱਸ ਦਈਏ ਕਿ ਖ਼ਾਲਿਸਤਾਨ ਸਮਰੱਥਕ ਮੂਵਮੈਂਟ ਦੌਰਾਨ 1980 ਦੇ ਦਹਾਕੇ ‘ਚ ਪੰਜਾਬ ਨੇ ਅੱਤਵਾਦ ਦਾ ਬੂਰਾ ਦੌਰ ਵੇਖਿਆ ਹੈ ਜਿਸ ‘ਤੇ ਆਖਰਕਾਰ ਸਰਕਾਰ ਨੇ ਕਾਬੂ ਪਾ ਲਿਆ ਸੀ।

Leave a Reply

Your email address will not be published. Required fields are marked *

Close