fbpx
All NewsNewsPoliticsWorld

ਪੱਤਰਕਾਰ ਨੂੰ ਟਰੰਪ ਕੋਲੋਂ ਸਵਾਲ ਪੁੱਛਣਾ ਪਿਆ ਮਹਿੰਗਾ, ਰੱਦ ਕੀਤੀ ਪੱਤਰਕਾਰ ਦੀ ਪ੍ਰੈੱਸ ਮਾਨਤਾ

Nri Media

08 ਨਵੰਬਰ, ਵਿਕਰਮ ਸਹਿਜਪਾਲ

ਵਾਸ਼ਿੰਗਟਨ : ਅਮਰੀਕੀ ਸੈਨੇਟ ਲਈ ਹੋਈਆਂ ਮਿੱਡ ਟਰਮ ਚੋਣਾਂ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੱਤਰਕਾਰਾਂ ਨਾਲ ਬਹਿਸ ਹੋ ਗਈ ਤੇ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਸੀਐੱਨਐੱਨ ਪੱਤਰਕਾਰ ਜਿਮ ਅਕੋਸਟਾ ਦੀ ਪ੍ਰੈੱਸ ਮਾਨਤਾ ਰੱਦ ਕਰ ਦਿੱਤੀ। ਰਾਸ਼ਟਰਪਤੀ ਨੇ ਅਕੋਸਟਾ ਨੂੰ ਅਸੱਭਿਆ ਅਤੇ ਬੇਰਹਿਮ ਕਹਿੰਦਿਆਂ ਹੋਇਆਂ ਨਸਲੀ ਸਵਾਲ ਕਰਨ ਦਾ ਦੋਸ਼ ਲਾਇਆ ਹੈ। ਅਮਰੀਕੀ ਨਿਊਜ਼ ਚੈਨਲ ਸੀਐੱਨਐੱਨ ਨੇ ਆਪਣੇ ਪੱਤਰਕਾਰ ਦਾ ਬਚਾਅ ਕਰਦਿਆਂ ਹੋਇਆਂ ਇਸ ਕਾਰਵਾਈ ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ ਹੈ।

Related image

ਟਰੰਪ ਨੇ ਕਿਹਾ,’ ਇਹ ਮੀਡੀਆ ਦਾ ਦੁਸ਼ਮਣਾ ਵਰਗਾ ਰਵੱਈਆ ਹੈ। ਟਰੰਪ ਨੇ ਕਿਹਾ ਕਿ ਪੱਤਰਕਾਰ ਵੱਲੋਂ ਅਮਰੀਕਾ ਤੋਂ ਆਉਣ ਵਾਲੇ ਪ੍ਰਵਾਸੀਆਂ ਵਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ,”ਮੈਂ ਸਮਝਦਾ ਹਾਂ ਕਿ ਮੈਨੂੰ ਦੇਸ਼ ਚਲਾਉਣ ਦਿਓ ਤੇ ਤੁਸੀਂ ਆਪਣਾ ਚੈਨਲ ਚਲਾਓ।” ਇਸ ਤੋਂ ਬਾਅਦ ਰਿਪੋਰਟਰ ਨੇ ਫਿਰ ਪੁੱਛਿਆ ਕਿ ਜਾਂਚ ਨੂੰ ਲੈ ਕੇ ਲੱਗ ਰਹੇ ਦੋਸ਼ਾਂ ਕਾਰਨ ਤੁਸੀਂ ਚਿੰਤਾ ‘ਚ ਹੋ ਤਾਂ ਟਰੰਪ ਨੇ ਗੁੱਸੇ ਵਿੱਚ ਕਿਹਾ,”ਮੈਂ ਤੁਹਾਨੂੰ ਕੀ ਕਿਹਾ, ਤੁਹਾਡੇ ਚੈਨਲ ਨੂੰ ਸ਼ਰਮਿੰਦਾ ਹੋਣਾ ਚਾਹੀਦੈ ਕਿ ਤੁਸੀਂ ਉੱਥੇ ਕੰਮ ਕਰਦੇ ਹੋ, ਤੁਸੀਂ ਅਸੱਭਿਅ ਅਤੇ ਬੇਰਹਿਮ ਆਦਮੀ ਹੋ। ਤੁਹਾਨੂੰ ਸੀਐੱਨਐੱਨ ‘ਚ ਕੰਮ ਨਹੀਂ ਕਰਨਾ ਚਾਹੀਦਾ।”

Leave a Reply

Your email address will not be published. Required fields are marked *

Close