fbpx
All NewsCrimeNationalNews

ਚਾਕਲੇਟ ਦਸਕੇ 3 ਸਾਲਾ ਬੱਚੀ ਦੇ ਮੂੰਹ ‘ਚ ਰੱਖ ਚਲਾਇਆ ਪਟਾਕਾ; ਲਗੇ 50 ਟਾਂਕੇ, ਹਾਲਤ ਗੰਭੀਰ

Nri Media

08 ਨਵੰਬਰ, ਵਿਕਰਮ ਸਹਿਜਪਾਲ

ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਬੀਤੀ ਦੀਵਾਲੀ ਵਾਲੀ ਰਾਤ ਇੱਕ ਤਿੰਨ ਸਾਲਾ ਬੱਚੀ ਦੇ ਮੂੰਹ ਵਿੱਚ ਪਟਾਕਾ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਉੱਤਰ ਪ੍ਰਦੇਸ਼ ਦੇ ਮੇਰਠ ‘ਚ ਵਾਪਰੀ ਇਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੇਰਠ ‘ਚ 3 ਸਾਲਾ ਬੱਚੀ ਉਸ ਸਮੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਦੋਂ ਇਕ ਲੜਕੇ ਨੇ ਉਸ ਨੂੰ ਚਾਕਲੇਟ ਦਸ ਕੇ ਉਸ ਦੇ ਮੂੰਹ ‘ਚ ਪਟਾਕਾ ਰੱਖ ਕੇ ਅੱਗ ਲਗਾ ਦਿੱਤੀ। ਪਟਾਕੇ ਕਾਰਨ ਹੋਏ ਧਮਾਕੇ ‘ਚ ਬੱਚੀ ਦਾ ਮੂੰਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਬੱਚੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਫਿਲਹਾਲ ਦੋਸ਼ੀ ਨੌਜਵਾਨ ਫਰਾਰ ਹੈ। ਸਥਾਨਕ ਨੌਜਵਾਨ ਹਰਪਾਲ ਦਾ ਨਾਂ ਲਿਆ ਹੈ। ਉਥੇ ਹੀ ਡਾਕਟਰਾਂ ਨੇ ਦੱਸਿਆ ਕਿ ਪਟਾਕੇ ਕਾਰਨ ਹੋਏ ਧਮਾਕੇ ‘ਚ ਬੱਚੀ ਦਾ ਮੂੰਹ ਬੁਰੀ ਤਰ੍ਹਾਂ ਫੱਟ ਗਿਆ ਤੇ ਉਨ੍ਹਾਂ ਨੂੰ 50 ਟਾਂਕੇ ਲਗਾਉਣੇ ਪਏ। ਪਟਾਕੇ ਕਾਰਨ ਬੱਚੀ ਦੇ ਗਲੇ ‘ਚ ਇਨਫੈਕਸ਼ਨ ਹੋ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *

Close