fbpx
All NewsGadgetsNationalPoliticsTechnologyWorld

ਜਰਮਨੀ ‘ਚ ‘Apple’ ਦੇ ਫ਼ੋਨਾਂ ਤੇ ਲੱਗ ਸਕਦੀ ਹੈ ਪਾਬੰਦੀ..!

Nri Media \- Vikram Sehajpal

21 ਦਸੰਬਰ \- ਵਿਕਰਮ ਸਹਿਜਪਾਲ 

ਵੈੱਬ ਡੈਸਕ : ਜਰਮਨੀ ਦੀ ਇਕ ਅਦਾਲਤ ਨੇ ਐੱਪਲ ਅਤੇ ਚਿਪਮੇਕਰ ਕੰਪਨੀ ਕਵਾਲਕਾਮ ਵਿਚਾਲੇ ਪੇਟੈਂਟ ਵਿਵਾਦ ’ਚ ਕਵਾਲਕਾਮ ਦੇ ਪੱਖ ’ਚ ਫੈਸਲਾ ਸੁਣਾਇਆ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਜਰਮਨੀ ’ਚ ਆਈਫੋਨ ’ਤੇ ਬੈਨ ਲੱਗ ਸਕਦਾ ਹੈ। ਹਾਲਾਂਕਿ ਅਦਾਲਤ ਦੇ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੀ ਹੈ। ਜੇਕਰ ਐਪਲ ਦੇ ਸਮਾਰਟਫੋਨਸ ’ਤੇ ਬੈਨ ਲੱਗਦਾ ਹੈ ਤਾਂ ਇਸ ਨਾਲ ਆਈਫੋਨ-7 ਪਲੱਸ, 7, 8, 8 ਪਲੱਸ ਅਤੇ ਆਈਫੋਨ ਐਕਸ ਦੀ ਵਿਕਰੀ ’ਤੇ ਜਰਮਨੀ ’ਚ ਪਾਬੰਦੀ ਲੱਗ ਜਾਵੇਗੀ।

Related image

ਅਦਾਲਤ ਨੇ ਕਿਹਾ ਕਿ ਐਪਲ ਦੇ ਉਤਪਾਦਾਂ ’ਤੇ ਉਦੋਂ ਤੁਰੰਤ ਬੈਨ ਲੱਗ ਸਕਦਾ ਹੈ ਜਦੋਂ ਕਵਾਲਕਾਮ 668.4 ਯੂਰੋ ਯਾਨੀ ਤਕਰੀਬਨ 765 ਮਿਲੀਅਨ ਡਾਲਰ ਦੀ ਸਕਿਓਰਿਟੀ ਡਿਪਾਜ਼ਿਟ ਜਮ੍ਹਾ ਕਰੇ। ਇਸ ਤੋਂ ਪਹਿਲਾਂ 10 ਦਸੰਬਰ ਨੂੰ ਚੀਨ ’ਚ ਵੀ ਕਵਾਲਕਾਮ ਐਪਲ ਦੇ ਖਿਲਾਫ ਇਕ ਕੇਸ ਜਿੱਤ ਚੁੱਕਾ ਹੈ। ਚੀਨ ’ਚ ਦੋਵਾਂ ਕੰਪਨੀਆਂ ਵਿਚਾਲੇ ਪੇਟੈਂਟ ਦਾ ਵਿਵਾਦ ਸੀ। ਕਵਾਲਕਾਮ ਚਿਪਸ ਦੀ ਵਰਤੋਂ ਐਪਲ ਦੇ ਆਈਫੋਨ ’ਚ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *

Close