fbpx
BooksNewsPunjab

ਕਰਨਲ ਕੁਲਦੀਪ ਦੁਸਾਂਝ ਦੀ ਕਿਤਾਬ ‘ਉਸ ਸੁਬਾ ਦੀ ਉਡੀਕ’ ਦੀ ਹੋਈ ਘੁੰਡ ਚੁਕਾਈ

By MEDIA DESK

ਜਲੰਧਰ, 19 ਦਸੰਬਰ ( ਵਿਜੈ ਕੁਮਾਰ ) –

ਸਾਬਕਾ ਕਰਨਲ ਕੁਲਦੀਪ ਦੁਸਾਂਝ ਦੀ ਕਿਤਾਬ ‘ਉਸ ਸੁਬਾ ਦੀ ਉਡੀਕ’  ਦੀ ਘੁੰਢ ਚੁਕਾੲੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੀ ਗਈ। ਇਸ ਮੌਕੇ ਪ੍ਰੋ. ਗੁਰਦੀਪ ਸਿੰਘ ਜੌਹਲ ਨੇ ਕਰਨਲ ਦੁਸਾਂਝ ਬਾਰੇ ਬੋਲਦਿਆਂ ਕਿਹਾ ਕਿ ਉਨਾਂ ਨੇ ਦੇਸ਼ ਦੁਨੀਆ ਦੀ ਸੈਰ ਕੀਤੀ ਹੈ ਅਤੇ ਜੋ ਉਨਾਂ ਨੇ ਆਪਣੀ ਨਿਗਾਹ ਦੇ ਨਾਲ ਚਾਰ ਚੁਫੇਰਾ ਤੱਕਿਆ ਹੈ ਉਹ ਹੀ ਆਪਣੀਆਂ ਕਿਤਾਬਾਂ ਵਿਚ ਹੂਬ-ਹੂ ਦਰਜ ਕੀਤਾ ਹੈ।

ਉਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਕਰਨਲ ਦੁਸਾਂਝ ਦੀਆਂ ਪਹਿਲਾਂ ਵੀ ਕਈ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਹਨ ਪਰ ਹੱਥਲੀ ਕਿਤਾਬ ‘ਉਸ ਸੁਬਾ ਦੀ ਉਡੀਕ’ ਪਹਿਲੀਆਂ ਆਈਆਂ ਕਿਤਾਬਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਹੈ ਕਿਉਕਿ ਇਹ ਕਿਤਾਬ ਕਵਿਤਾਵਾਂ ਦੀ ਹੈ। ਇਸ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਜਿਵੇਂ-ਜਿਵੇਂ ਇਸ ਕਿਤਾਬ ਦੀ ਪੜਚੌਲ ਕੀਤੀ ਜਾਂਦੀ ਹੈ ਉਵੇਂ-ਉਵੇਂ ਇਸ ਵਿਚਲੀਆਂ ਕਵਿਤਾਵਾਂ ਕਈ ਰੰਗ ਪੇਸ਼ ਕਰਕੇ ਬੰਦੇ ਨੂੰ ਆਪਣੇ ਨਾਲ ਜੋੜਨ ਦਾ ਸੰਦੇਸ਼ ਦਿੰਦੀਆਂ ਹਨ। ਉਨਾਂ ਤੋਂ ਬਾਅਦ ਕਰਨਲ ਕੁਲਦੀਪ ਦੁਸਾਂਝ ਨੇ ਖੁੱਦ ਆਪਣੇ ਬਾਰੇ ਦੱਸਿਆ ਹੈ ਕਿ ਉਨਾਂ ਨੇ ਕਿਵੇਂ ਫੌਜ ਵਿਚ ਰਹਿ ਕੇ ਸਰਹੱਦਾਂ ਦੀ ਰਾਖੀ ਕੀਤੀ।

ਉਨਾਂ ਕਿਹਾ ਕਿ ਮੈਂ ਭਰਪੂਰ ਜੀਵਨ ਜੀਅ ਰਿਹਾ ਹਾਂ ਅਤੇ ਫੌਜ ਤੋਂ ਰਿਟਾਇਰ ਅਤੇ ਅੱਜ ਕੱਲ ਕਿਤਾਬਾਂ ਰਾਹੀਂ ਲੋਕਾਂ ਨੂੰ ਸਿੱਖਿਆ ਦੇ ਨਾਲ-ਨਾਲ ਉਸ ਸੁਬਾ ਦੀ ਉਡੀਕ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ। ਇਸ ਮੌਕੇ ਕੁਲਬੀਰ ਸਿੰਘ, ਸਤਪਾਲ ਸਿੰਘ ਜੱਸ, ਜਸਲੀਨ ਸੇਠੀ ਕੌਂਸਲਰ, ਬਿਰਗੇਡੀਅਰ ਐਚ.ਜੀ.ਵੀ. ਸਿੰਘ, ਜਿਨਾਂ ਨੇ ਸਰਹੱਦਾਂ ਦੀ ਰਾਖੀ ਦੇ ਨਾਲ-ਨਾਲ ਆਮ ਲੋਕਾਂ ਵਿੱਚ ਵਿਚਰ ਕੇ ਨਵਾਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਮੌਕੇ ਹਾਜ਼ਰ ਸਨ।

Leave a Reply

Your email address will not be published. Required fields are marked *

Close