fbpx
americacanadaNewsWorld

ਕੈਨੇਡਾ ਨੇ ਹੂਵੇਈ ਮੋਬਾਈਲ ਕੰਪਨੀ ਦੀ ਸੀਐਫਓ ਨੂੰ ਕੀਤਾ ਗਿਰਫ਼ਤਾਰ

By MEDIA DESK

ਵੈਨਕੂਵਰ , 06 ਦਸੰਬਰ ( NRI MEDIA )

ਕੈਨੇਡਾ ਦੇ ਵੈਨਕੂਵਰ ਵਿੱਚ ਏਅਰਪੋਰਟ ਅਧਿਕਾਰੀਆਂ ਨੇ ਚੀਨ ਦੇ ਹੂਵੇਈ ਟੈਕਨੋਲੋਜੀਜ਼ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਨਜ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ , ਉਸ ਉੱਤੇ ਅਮਰੀਕਾ ਵਿੱਚ ਕੇਸ ਚਲ ਰਿਹਾ ਹੈ ਅਤੇ ਉਸ ਉੱਤੇ ਇਰਾਨ ਦੇ ਨਾਲ ਅਮਰੀਕੀ ਵਪਾਰ ਦੀਆਂ ਪਾਬੰਦੀਆਂ ਦੀ ਉਲੰਘਣਾ ਦਾ ਦੋਸ਼ ਹੈ , ਵਾਨਜ਼ੂ ਮੇਂਗ ਦੀ ਜਲਦ ਹੀ ਅਮਰੀਕਾ ਨੂੰ ਸਪੁਰਦਗੀ ਕੀਤੀ ਜਾ ਸਕਦੀ ਹੈ |

ਬੁੱਧਵਾਰ ਨੂੰ, ਕੈਨੇਡੀਅਨ ਕੋਰਟ ਨੇ ਹੁਕਮ ਦਿੱਤਾ ਕਿ ਸੀ.ਐਫ.ਓ. ਮੇਂਗ ਵਾਨਜ਼ੂ ਅਮਰੀਕਾ ਨੂੰ ਸਪੁਰਦ ਕਰਨ ਦੀ ਤਿਆਰੀ ਕੀਤੀ ਜਾਵੇ , ਇਸ ਤੋਂ ਬਾਅਦ ਜਲਦ ਹੀ ਮੇਂਗ ਵਾਨਜ਼ੂ ਨੂੰ ਅਮਰੀਕਾ ਭੇਜਿਆ ਜਾ ਸਕਦਾ ਹੈ |

ਕੈਨੇਡੀਅਨ ਲਾਅ ਡਿਪਾਰਟਮੈਂਟ ਦੇ ਤਰਜਮਾਨ ਇਆਨ ਮੈਕਲੇਡ ਨੇ ਦੱਸਿਆ ਕਿ ਮੇਂਗ ਵਾਨਜ਼ੂ ਸ਼ਨਿੱਚਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਕਿਹਾ ਸੀ ਕਿ ਅਮਰੀਕਾ ਉਸ ਦੇ ਸਪੁਰਦਗੀ ਮੰਗ ਰਿਹਾ ਹੈ. ਹਾਲਾਂਕਿ, ਅਦਾਲਤੀ ਅਫਸਰ ਮੈਕਲੇਡ ਨੇ ਕਿਹਾ ਕਿ ਇਸ ਕੇਸ ਵਿਚ ਜਾਣਕਾਰੀ ਦੇ ਪ੍ਰਸਾਰਣ ਤੇ ਪਾਬੰਦੀਆਂ ਕਾਰਨ ਵਿਸਥਾਰ ਵਿਚ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ,ਮੇਂਗ ਵਾਨਜ਼ੂ ਵਲੋਂ ਹੀ ਇਸ ਕੇਸ ਵਿੱਚ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਸੀ |

ਇਹ ਧਿਆਨ ਦੇਣ ਯੋਗ ਹੈ ਕਿ ਵਾਲ ਸਟਰੀਟ ਜਰਨਲ ਨੇ ਇਸ ਸਾਲ ਦੇ ਸ਼ੁਰੂ ਵਿਚ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਚੀਨੀ ਕੰਪਨੀ ਹੂਵੇਈ ਦੁਆਰਾ ਈਰਾਨ ਦੇ ਖਿਲਾਫ ਪਾਬੰਦੀਆਂ ਦੀ ਉਲੰਘਣਾ ਦੀ ਜਾਂਚ ਕਰ ਰਿਹਾ ਹੈ , ਸੂਤਰਾਂ ਅਨੁਸਾਰ, ਚੀਨੀ ਕੰਪਨੀ ਉੱਤੇ ਅਮਰੀਕੀ ਪਾਬੰਦੀ ਦਾ ਉਲੰਘਣ ਕਰਨ ਦਾ ਦੋਸ਼ ਹੈ. ਅਮਰੀਕਾ ਦਾਅਵਾ ਕਰਦਾ ਹੈ ਕਿ ਕੰਪਨੀ ਨੇ ਅਮਰੀਕਾ ਲਈ ਤਿਆਰ ਕੀਤੇ ਫੋਨ ਈਰਾਨ ਸਮੇਤ ਕੁਝ ਹੋਰ ਦੇਸ਼ਾਂ ਨੂੰ ਸਪਲਾਈ ਕਰਨ ਦਾ ਕੰਮ ਕੀਤਾ ਹੈ |

ਮੇਂਗ ਕੰਪਨੀ ਦੀ ਬੋਰਡ ਦੇ ਡਿਪਟੀ ਚੇਅਰਪਰਸਨ ਵੀ ਹਨ ਅਤੇ ਕੰਪਨੀ ਦੀ ਸਥਾਪਨਾ ਕਰਨ ਵਾਲੇ ਰੇਨ ਜ਼ੈਂਫੇਫੀ ਦੀ ਧੀ ਹੈ , ਹੂਵੇਈ ਨੇ ਕੰਪਨੀ ਦੇ ਮਾਲਕ ਦੀ ਧੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਦਾਅਵਾ ਕੀਤਾ ਗਿਆ ਹੈ ਕਿ ਗ੍ਰਿਫਤਾਰੀ ਦੇ ਕਾਰਨ ਮੇਂਗ ਨੂੰ ਨਹੀਂ ਦੱਸਿਆ ਨਹੀਂ ਗਿਆ ਹੈ , ਕੰਪਨੀ ਨੇ ਦਾਅਵਾ ਕੀਤਾ ਹੈ ਕਿ ਮੈਂਗ ਨੇ ਅਜਿਹੀ ਕੋਈ ਗਲਤ ਗੱਲ ਨਹੀਂ ਕੀਤੀ ਹੈ ਜਿਸ ਕਾਰਣ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਵੇ |

Leave a Reply

Your email address will not be published. Required fields are marked *

Close