fbpx
NewsPunjab

ਜਲੰਧਰ – ਘਰ ‘ਚ ਵੜ ਕੇ ਨਬਾਲਗ ਲੜਕੀ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼

By MEDIA DESK

ਜਲੰਧਰ, 6 ਦਸੰਬਰ,  ( ਵਿਜੈ ਕੁਮਾਰ ) –

ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਇਲਾਕੇ ‘ਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਜਸਵੀਰ ਚੰਦ ਨੇ ਦੱਸਿਆ ਕਿ ਬਾਵਾ ਖੇਲ ਦੇ ਇਲਾਕੇ ‘ਚ ਇਕ ਨੌਜਵਾਨ ਨੇ ਜਬਰਨ ਘਰ ‘ਚ ਦਾਖਲ ਹੋ ਕੇ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੈ ਕੇ ਲੜਕੀ ਨੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਤਾਂ ਉਨ੍ਹਾਂ ਥਾਣੇ ‘ਚ ਸ਼ਿਕਾਇਤ ਦੇ ਦਿੱਤੀ।

ਫਿਲਹਾਲ ਥਾਣਾ ਬਸਤੀ ਬਾਵਾ ਖੇੇਲ ਦੀ ਪੁਲਸ  ਮਾਮਲੇ ਦੀ  ਜਾਂਚ  ਜਾ ਰਹੀ ਹੈ, ਜਿਸ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Close