fbpx
InternetNewsTechnologyWorld

ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਦੇ ਖਿਲਾਫ ਹੋਏ ਕੰਪਨੀ ਕਰਮਚਾਰੀ

By MEDIA DESK

ਕੈਲੀਫੋਰਨੀਆ , 06 ਦਸੰਬਰ ( NRI MEDIA )

ਫੇਸਬੁੱਕ ਵਿੱਚ ਅੰਦਰੂਨੀ ਜੰਗ ਪਿਛਲੇ ਕਾਫੀ ਸਮੇ ਤੋਂ ਜਾਰੀ ਹੈ , ਹੁਣ ਕੰਪਨੀ ਦੇ ਕਰਮਚਾਰੀ ਆਪਣੇ ਬੌਸ ਮਾਰਕ ਜਕਰਬਰਗ ਦੇ ਵਿਰੁੱਧ ਉੱਤਰ ਆਏ ਹਨ, ਖ਼ਬਰ ਹੈ ਕਿ ਫੇਸਬੁੱਕ ਵਿੱਚ ਜਾਰੀ ਅੰਦਰੂਨੀ ਸੰਘਰਸ਼ ਨੇ ਕੰਪਨੀ ਦੇ ਭਵਿੱਖ ਅਤੇ ਭਰੋਸੇਯੋਗਤਾ ਉੱਤੇ ਸਵਾਲ ਖੜੇ ਕਰ ਦਿੱਤੇ ਹਨ. , ਬਹੁਤ ਸਾਰੇ ਸਾਬਕਾ ਕਰਮਚਾਰੀਆਂ ਨੇ ਸੋਸ਼ਲ ਮੀਡੀਆ ਦੀ ਵੱਡੀ ਕੰਪਨੀ ਦੇ ਵਾਤਾਵਰਣ ਨੂੰ ‘ਜ਼ਹਿਰੀਲਾ ਅਤੇ ਕੈਦ ‘ ਵਰਗਾ ਦੱਸਿਆ ਹੈ , ਇਸਦੇ ਨਾਲ ਹੀ ਮਾਰਕ ਜਕਰਬਰਗ ਨੂੰ ਕੰਪਨੀ ਤੋਂ ਕੱਢਣ ਦੀ ਮੰਗ ਵੀ ਕੀਤੀ ਜਾ ਰਹੀ ਹੈ |

ਇੱਕ ਸਾਬਕਾ ਕਰਮਚਾਰੀ ਨੇ ਮੀਡੀਆ ਨੂੰ ਦੱਸਿਆ ਕਿ ਕਰਮਚਾਰੀਆਂ ਨੇ ਹੁਣ ਜੁਕਰਬਰਗ ਨੂੰ ਬਦਲਣ ਦੀ ਇੱਛਾ ਸ਼ੁਰੂ ਕਰ ਦਿੱਤੀ ਹੈ , ਕਰਮਚਾਰੀ ਕਹਿੰਦੇ ਹਨ ਕਿ ਉਹ ਮਹਿਸੂਸ ਕਰਦੇ ਹਨ ਕਿ ਬੰਕਰ ਵਿਚ ਬੈਠੇ ਲੋਕਾਂ ਵਾਂਗ ਉਹ ਹੁਣ ਥੱਕ ਗਏ ਹਨ. ਹੁਣ ਸਿਰਫ ਦੋ ਤਰੀਕੇ ਬਾਕੀ ਰਹਿ ਗਏ ਹਨ, ਜਾਂ ਤਾਂ ਕੰਪਨੀ ਛੱਡੋ ਜਾਂ ਪੂਰੀ ਤਰਾਂ ਕੰਪਨੀ ਦੇ ਸਾਹਮਣੇ ਗੋਡੇ ਟੇਕ ਦੋ , ਇੱਕ ਫੇਸਬੁੱਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਇਹ ਫੇਸਬੁੱਕ ਲਈ ਇੱਕ ਚੁਣੌਤੀਪੂਰਨ ਦੌਰ ਹੈ |

ਬ੍ਰਿਟਿਸ਼ ਐਮ ਪੀ ਡਿਮੇਨ ਕੋਲੀਨਜ਼ ਨੇ ਪਹਿਲਾਂ ਤੋਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਫੇਸਬੁੱਕ ਦੀ ਚੁਣੌਤੀ ਹੋਰ ਵਧ ਦਿੱਤੀ ਹੈ , ਕੋਲੀਨ ਜਾਅਲੀ ਖਬਰਾਂ ਵਿਚ ਜਾਂਚ ਦੀ ਅਗਵਾਈ ਕਰ ਰਹੇ ਹਨ , ਉਨ੍ਹਾਂ ਨੇ 250 ਪੰਨਿਆਂ ਦਾ ਇੱਕ ਦਸਤਾਵੇਜ਼ ਜਾਰੀ ਕੀਤਾ, ਜਿਸ ਵਿੱਚ ਫੇਸਬੁੱਕ ਮੁਲਾਜ਼ਮਾਂ ਦੇ ਈ-ਮੇਲ ਅਤੇ ਸੁਨੇਹੇ ਸ਼ਾਮਲ ਹਨ. ਇਸ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਫੇਸਬੁਕ ਨੇ ਨੈੱਟਫਲਿਕਸ ਸਮੇਤ ਕਈ ਕੰਪਨੀਆਂ ਦੇ ਨਾਲ ਯੂਜ਼ਰ ਡਾਟਾ ਸਾਂਝਾ ਕਰਨ ਦਾ ਸਮਝੌਤਾ ਕੀਤਾ ਹੈ ਅਤੇ ਹੁਣ ਵੀ ਫੇਸਬੁੱਕ ਉਪਭੋਗਤਾ ਦੇ ਕਾਲ ਰਿਕਾਰਡ ਅਤੇ ਸੁਨੇਹੇ ਪੜ੍ਹ ਰਿਹਾ ਹੈ

Leave a Reply

Your email address will not be published. Required fields are marked *

Close