fbpx
All NewsNewsPoliticsWorld

H1B ਵੀਜ਼ਾ ਮਿਲੇਗਾ ਹੁਣ ਕਿਸਮਤ ਨਾਲ ਕੱਢੀ ਜਾਵੇਗੀ ਲਾਟਰੀ

Nri Media \- Vikram Sehajpal

05 ਦਸੰਬਰ \- ਵਿਕਰਮ ਸਹਿਜਪਾਲ

ਵਾਸ਼ਿੰਗਟਨ : ਅਮਰੀਕਾ ਵਿੱਚ ਅਗਲੇ ਸਾਲ 2019 ਤੋਂ ‘ਐਚ1ਬੀ’ ਵੀਜ਼ਾ ਹਾਸਲ ਕਰਨ ਲਈ ਯੋਗਤਾ ਦੇ ਨਾਲ-ਨਾਲ ਚੰਗੀ ਕਿਸਮਤ ਹੋਣਾ ਵੀ ਜ਼ਰੂਰੀ ਹੋਵੇਗਾ। ਵੀਜ਼ਾ ਦੇ ਨਵੇਂ ਨਿਯਮਾਂ ਤਹਿਤ ਅਪ੍ਰੈਲ 2019 ਤੋਂ ‘ਐਚ1ਬੀ’ ਹਾਸਲ ਕਰਨ ਦੀ ਪ੍ਰਕਿਰਿਆ ਲਾਟਰੀ ਰਾਹੀਂ ਹੋਵੇਗੀ। ਅਮਰੀਕਾ ਵਿੱਚ ਟਰੰਪ ਸਰਕਾਰ ਨੇ ‘ਐਚ1ਬੀ’ ਨਿਯਮਾਂ ਵਿੱਚ ਵੱਡੇ ਪੱਧਰ ‘ਤੇ ਬਦਲਾਅ ਕਰਨ ਦਾ ਪ੍ਰਸਤਾਵ ਦਿੱਤਾ ਸੀ। ਵੀਜ਼ਾ ਦੇ ਨਵੇਂ ਨਿਯਮਾਂ ਤਹਿਤ ਅਗਲੇ ਸਾਲ ਸਿਰਫ਼ 65 ਹਜ਼ਾਰ ਵੀਜ਼ੇ ਹੀ ਜਾਰੀ ਕੀਤੇ ਜਾਣਗੇ। ਪਹਿਲਾਂ ਇਨ੍ਹਾਂ ਦੀ ਗਿਣਤੀ ਲਗਭਗ 85 ਹਜ਼ਾਰ ਹੁੰਦੀ ਸੀ। ਅਜਿਹੇ ‘ਚ ਆਈ.ਟੀ. ਮਾਹਰਾਂ ਲਈ ਵੀਜ਼ਾ ਲੈਣ ਵਿੱਚ ਕੰਪਨੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Related image

ਇਨ੍ਹਾਂ ਨਵੇਂ ਨਿਯਮਾਂ ਵਿੱਚ ਅਮਰੀਕਾ ਦੇ ਡਿਗਰੀ ਧਾਰਕਾਂ ਨੂੰ ਪਹਿਲ ਦਿੱਤਾ ਜਾਣਾ ਤੈਅ ਕੀਤਾ ਗਿਆ ਹੈ। ਭਾਰਤੀ ਕੰਪਨੀਆਂ ਵਿੱਚ ਲਗਭਗ 1.5 ਲੱਖ ਲੋਕ ਫ਼ਿਲਹਾਲ ਦੇਸ਼ ਤੋਂ ਬਾਹਰ ਨੌਕਰੀ ਕਰ ਰਹੇ ਹਨ ਅਤੇ ਵੀਜ਼ਾ ਦੀ ਗਿਣਤੀ ਘਟਣ ਨਾਲ ਇਨ੍ਹਾਂ ਕੰਪਨੀਆਂ ਨੂੰ ਵੱਡੇ ਪੱਧਰ ‘ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਨਿਯਮਾਂ ਤਹਿਤ ‘ਐਚ1ਬੀ’ ਵੀਜ਼ਾ ਚਾਹੁਣ ਵਾਲੀਆਂ ਕੰਪਨੀਆਂ ਨੂੰ ਪਹਿਲਾਂ ਆਪਣੀ ਅਰਜ਼ੀ ਇਲੈਕਟ੍ਰਾਨਿਕ ਰੂਪ ਵਿੱਚ ਰਜਿਸਟਰਡ ਕਰਵਾਉਣੀ ਹੋਵੇਗੀ। ਇਸ ਦਾ ਮਕਸਦ ਇਹ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਸਰਕਾਰ ਇਹ ਚਾਹੁੰਦੀ ਹੈ ਕਿ ਇਹ ਵੀਜ਼ਾ ਸਿਰਫ਼ ਹੁਨਰਮੰਦ ਅਤੇ ਜ਼ਿਆਦਾ ਤਨਖ਼ਾਹਾਂ ਵਾਲੇ ਵਿਦੇਸ਼ੀ ਕਾਮਿਆਂ ਨੂੰ ਮਿਲੇ। ਜ਼ਿਕਰਯੋਗ ਹੈ ਕਿ ‘ਐਚ1ਬੀ’ ਵੀਜ਼ਾ ਉਨ੍ਹਾਂ ਵਿਅਕਤੀਆਂ ਨੂੰ ਜਾਰੀ ਹੁੰਦਾ ਹੈ ਜਿਹੜੇ ਅਮਰੀਕਾ ਵਿੱਚ ਨੌਕਰੀ ਕਰਨ ਜਾਂਦੇ ਹਨ।

Leave a Reply

Your email address will not be published. Required fields are marked *

Close