fbpx
All NewsKabaddiPunjabSports

ਡਡਵਿੰਡੀ ਨੇ ਖੈੜਾ ਦੋਨਾ ਨੂੰ ਹਰਾ ਕੇ ਕੜਾਲ ਕਲਾਂ ਤੇ 6ਵੇਂ ਕਬੱਡੀ ਕੱਪ ਦਾ ਖਿਤਾਬ ਜਿੱਤਿਆ

by media desk

10 ਦਸੰਬਰ, ਕਪੂਰਥਲਾ, ਇੰਦਰਜੀਤ ਸਿੰਘ ਚਾਹਲ /-

ਪਿੰਡ ਕੜਾਲ੍ਹ ਕਲਾਂ ਵਿਖੇ ਇਲਾਕੇ ਭਰਦੇ ਖੇਡ ਪ੍ਰੇਮੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਦੋ ਰੋਜ਼ਾ 6ਵਾਂ ਗੋਲਡ ਕਬੱਡੀ ਕੱਪ ਕਰਵਾਇਆ ਗਿਆ। ਦਸਮੇਸ਼ ਸਪੋਰਟਸ ਐਾਡ ਕਲਚਰਲ ਕਲੱਬ ਕੜਾਲ੍ਹ ਕਲਾਂ ਵੱਲੋਂ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਕਲੱਬ ਪ੍ਰਧਾਨ ਜਗਦੀਪ ਸਿੰਘ ਵੰਝ ਦੀ ਅਗਵਾਈ ਹੇਠ ਕਰਵਾਏ ਗਏ ਕਬੱਡੀ ਕੱਪ ਵਿਚ ਮੁੱਖ ਮਹਿਮਾਨ ਵਜੋ ਪਹੁੰਚੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਸਰਕਾਰ ਕਰੋੜਾਂ ਰੁਪਏ ਖ਼ਰਚ ਕਰ ਰਹੀ ਤਾਂ ਜੋ ਉੱਭਰਦੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਗੋਲਡ ਕਬੱਡੀ ਕੱਪ ਦੌਰਾਨ ਮੰਚ ਦੀ ਪ੍ਰਧਾਨਗੀ ਕੁਲਬੀਰ ਸਿੰਘ ਖੈੜਾ ਬਲਾਕ ਸੰਮਤੀ ਮੈਂਬਰ, ਜਗਤਾਰ ਸਿੰਘ ਮੱਲ੍ਹੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਐਸ.ਡੀ.ਓ. ਗੁਰਨਾਮ ਸਿੰਘ ਬਾਜਵਾ, ਸਰਪੰਚ ਕੁਲਦੀਪ ਸਿੰਘ ਦੁਰਗਾਪੁਰ, ਜਗਦੀਪ ਸਿੰਘ ਵੰਝ, ਗੁਰਜੀਤ ਸਿੰਘ ਸ਼ਾਹ ਦੁਰਗਾਪੁਰ, ਕੁਲਵੀਰ ਸਿੰਘ ਬੀਰਾ ਸੁਖੀਆ ਨੰਗਲ, ਦਵਿੰਦਰ ਸਿੰਘ ਰਾਜਾ, ਨੰਬਰਦਾਰ ਸਤਨਾਮ ਸਿੰਘ ਖੈੜਾ, ਪਿਆਰਾ ਸਿੰਘ ਸ਼ਾਹ, ਕੁਲਵਿੰਦਰ ਸਿੰਘ ਕਿੰਦਾ ਖੈੜਾ, ਬਲਵਿੰਦਰ ਸਿੰਘ ਥਿੰਦ, ਅਜੀਤ ਸਿੰਘ ਸੰਧੂ ਕੈਨੇਡਾ, ਜਸਵੰਤ ਸਿੰਘ ਲੰਬੜ ਆਦਿ ਨੇ ਕੀਤੀ।

ਇਸ ਗੋਲਡ ਕਬੱਡੀ ਕੱਪ ‘ਚ ਅੰਤਰਰਾਸ਼ਟਰੀ ਕਬੱਡੀ ਕੋਚ ਤਰਲੋਕ ਸਿੰਘ ਮੱਲ੍ਹੀ ਅਤੇ ਸੋਨੂੰ ਮੋਠਾਂਵਾਲ ਦੀ ਦੇਖ ਰੇਖ ਹੇਠ ਖੇਡੇ ਗਏ ਭਾਰ ਵਰਗ 40 ਕਿੱਲੋ ਅਤੇ 65 ਕਿੱਲੋ ਦੇ ਜਿੱਥੇ ਫਸਵੇਂ ਮੁਕਾਬਲੇ ਕਰਵਾਏ ਗਏ ਉੱਥੇ ਓਪਨ ਕਲੱਬਾਂ ਦੇ ਹੋਏ ਗਹਿਗੱਚ ਮੁਕਾਬਲਿਆਂ ‘ਚ ਡਡਵਿੰਡੀ ਨੇ ਖੈੜਾ ਦੋਨਾਂ ਨੂੰ ਹਰਾ ਕੇ ਕੜਾਲ੍ਹ ਕਲਾਂ ਦੇ 6ਵੇਂ ਗੋਲਡ ਕਬੱਡੀ ਕੱਪ ਤੇ ਕਬਜ਼ਾ ਕੀਤਾ ਜਦਕਿ ਬਜ਼ੁਰਗਾਂ ਦੇ ਹੋਏ ਸ਼ੋ ਮੈਚ ਨੇ ਇਕੱਤਰ ਖੇਡ ਪ੍ਰੇਮੀਆਂ ਤੋਂ ਵਾਹ-ਵਾਹ ਖੱਟੀ ਅਤੇ ਬਜ਼ੁਰਗਾਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ ਪ੍ਰਵਾਸੀ ਭਾਰਤੀ ਨੰਬਰਦਾਰ ਬਖ਼ਤਾਵਰ ਸਿੰਘ ਖੈੜਾ ਵਲੋਂ ਦਿੱਤਾ ਗਿਆ। ਇਸ ਦੌਰਾਨ ਪ੍ਰਸਿੱਧ ਕਬੱਡੀ ਕੁਮੈਂਟਰ ਬਿੱਟੂ ਬਿਹਾਰੀਪੁਰ ਨੇ ਕੁਮੈਂਟਰੀ ਕਰਦਿਆਂ ਸ਼ਾਇਰੋ ਸ਼ਾਇਰੀ ਕਰਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ। ਇਸ ਗੋਲਡ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਬਲਵਿੰਦਰ ਸਿੰਘ ਚੰਦੀ ਦੁਰਗਾਪੁਰ, ਪੰਡਿਤ ਸੁਨੀਲ ਕਾਲੀਆ, ਸੁਖਵਿੰਦਰ ਸਿੰਘ ਥਿੰਦ, ਨੰਬਰਦਾਰ ਸ਼ੀਸ਼ਾ ਸਿੰਘ ਮੱਲ੍ਹ, ਤਲਵਿੰਦਰ ਸਿੰਘ ਲਹੌਰੀਆ, ਜਸਵੰਤ ਸਿੰਘ ਨੰਢਾ, ਕੁਲਬੀਰ ਸਿੰਘ ਲਹੌਰੀਆ, ਕਸ਼ਮੀਰ ਸਿੰਘ ਪੰਚ, ਲਛਮਣ ਸਿੰਘ, ਜੱਸੂ ਲਹੋਰੀਆ, ਜੋਗਾ ਲਹੋਰੀਆ, ਗੀਤੂ ਆਸਟ੍ਰੇਲੀਆ ਅਤੇ ਹੋਰ ਖੇਡ ਪ੍ਰੇਮੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

Close