fbpx
All NewsKabaddiLifeSports

ਬਾਬਾ ਕਾਹਨ ਦਾਸ ਸਪੋਰਟਸ ਕਲੱਬ ਲੱਖਣਕੇ ਪੱਡਾ ਦੀ ਟੀਮ ਨੇ ਜਿੱਤਿਆ ਮਾਧੋਝੰਡਾ ਦਾ ਕਬੱਡੀ ਕੱਪ

by media desk

4 ਨਵੰਬਰ, ਕਪੂਰਥਲਾ, ਇੰਦਰਜੀਤ ਸਿੰਘ ਚਾਹਲ /-

ਪਿੰਡ ਮਾਧੋਝੰਡਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬ ਸੰਧਿਆ ਦਾਸ ਸਪੋਰਟਸ ਕਲੱਬ ਵਲੋ ਬਾਬਾ ਸੰਧਿਆ ਦਾਸ ਸੇਵਾ ਸੁਸਾਇਟੀ, ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਬਾਬਾ ਸੰਧਿਆ ਦਾਸ, ਬਾਬਾ ਸੰਤ ਰਾਮ ਤੇ ਬਾਬਾ ਫਲਗੂ ਦਾਸ ਦੀ ਯਾਦ ਵਿਚ ਸਲਾਨਾ ਕਬੱਡੀ ਕੱਪ ਤੇ ਜੋੜ ਮੇਲਾ ਕਰਵਾਇਆ ਗਿਆ। ਜੋੜ ਮੇਲੇ ਦੇ ਸਬੰਧ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਸਿੱਖ ਪੰਥ ਨਾਲ ਸਬੰਧਿਤ ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਕਬੱਡੀ ਕੱਪ ਦੌਰਾਨ ਪੰਜਾਬ ਦੀਆਂ ਅੱਠ ਨਾਮਵਰ ਕਬੱਡੀ ਅਕੈਡਮੀਆਂ ਵਿਚਕਾਰ ਫਸਵੇ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲਾ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਲੱਖਣਕੇ ਪੱਡਾ ਦੀ ਟੀਮ ਨੇ ਸਵ ਅਮਰੀਕ ਲੱਡੂ ਕਬੱਡੀ ਕਲੱਬ ਸਿੱਧਵਾਂ ਦੋਨਾ ਦੀ ਟੀਮ ਨੂੰ ਹਰਾ ਕੇ ਖਿਤਾਬ ’ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਪਹਿਲਾ ਇਨਾਮ 41000 ਹਜਾਰ ਰੁਪਏ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 31000 ਰੁਪਏ ਦਿੱਤਾ ਗਿਆ।

ਖੇਡ ਮੇਲੇ ਦੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਮੈਚਾਂ ਦੀ ਕਮੈਂਟਰੀ ਪ੍ਰਸਿੱਧ ਕਮੈਂਟਰ ਮੱਖਣ ਅਲੀ, ਬਿੱਟੂ ਬਿਹਾਰੀਪੁਰ ਤੇ ਸਤਨਾਮ ਸਿੱਧਵਾਂ ਦੋਨਾ ਨੇ ਕੀਤੀ। ਖੇਡ ਮੇਲੇ ਦੌਰਾਨ ਜੇਤੂ ਟੀਮਾਂ ਨੂੰ ਇਨਾਮ ਦੀ ਵੰਡ ਕਰਨ ਪਹੁੰਚੇ ਸੰਤ ਬਾਬਾ ਦਇਆ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਬਲ੍ਹੇਰਖਾਨਪੁਰ ਵਾਲਿਆਂ ਨੇ ਖਿਡਾਰੀਆਂ ਨੂੰ ਅਸੀਸ਼ਵਾਦ ਦਿੰਦੇ ਹੋਏ ਅਪੀਲ ਕੀਤੀ ਕਿ ਉਹ ਨਸ਼ੇ ਵਰਗੀ ਮਾੜੀ ਲਾਹਨਤ ਤੋਂ ਦੂਰ ਰਹਿ ਕੇ ਸਿਰਫ ਖੇਡਾਂ ਵਲ ਹੀ ਆਪਣਾ ਧਿਆਨ ਕੇਂਦਰਿਤ ਕਰਨ। ਖੇਡ ਮੇਲੇ ਦੌਰਾਨ ਅੰਮ੍ਰਿੰਤਸਰ ਤੇ ਤਰਨਤਾਰਨ ਦੀਆਂ ਲੜਕੀਆਂ ਦੀਆਂ ਟੀਮਾਂ ਵਿਚਕਾਰ ਕਬੱਡੀ ਸ਼ੋਅ ਮੈਚ ਖੇਡਿਆ ਗਿਆ। ਜਿਸ ਵਿਚ ਅੰਮਿ੍ਰੰਤਸਰ ਦੀ ਟੀਮ ਨੇ ਜਿੱਤ ਹਾਸਲ ਕੀਤੀ।

ਮੇਜਰ ਰਾਜਸਥਾਨੀ ਨੇ ਬੁਲਟ ਮੋਟਰਸਾਈਕਲ ਤੇ ਕਰਤਵ ਦਿਖਾ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ’ਤੇ ਪ੍ਰਧਾਨ ਮਨਜੀਤ ਸਿੰਘ ਬਾਸੀ, ਸੁਰਿੰਦਰ ਸਿੰਘ ਫੌਜੀ, ਮਲਕੀਤ ਟੋਨੀ, ਕਰਮਜੀਤ ਸਿੰਘ ਸਰਪੰਚ, ਪਲਵਿੰਦਰ ਸਿੰਘ ਟੋਨੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਮੱਖਣ ਸਿੰਘ ਬਾਸੀ, ਜਗਦੀਸ ਸਿੋਂਘ ਬਾਸੀ, ਜਸਵੰਤ ਸਿੰਘ ਬਾਸੀ, ਗੁਰਦਿਆਲ ਸਿੰਘ, ਸੁਰਜੀਤ ਸਿੰਘ ਬਾਸੀ, ਸ਼ੀਤਲ ਸਿੰਘ ਬਾਸੀ, ਮੋਹਨ ਸਿੰੰਘ ਬਾਸੀ, ਸੇਵਾ ਸਿੰਘ ਚਾਹਲ, ਮੰਗਲ ਸਿੰਘ, ਗੁਰਪ੍ਰੀਤ ਸਿੰਘ ਯੂਐਸਏ, ਗੈਰੀ ਕਨੇਡਾ, ਬਲਕਰਨ ਸਿੰਘ ਬਾਸੀ, ਮਨਜੀਤ ਸਿੰਘ ਭੰਡਾਲ, ਜਨਾਬ ਮੁਸ਼ਤਾਕ ਮੁਹੰਮਦ, ਦਲਬੀਰ ਸਿੰਘ ਛਿੰਦਾ, ਭਜਨ ਸਿੰਘ ਭਲਾਈਪੁਰ, ਸ਼ੀਤਲ ਸਿੰਘ ਮੋਨੀ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *

Close