fbpx
KabaddiSports

ਮਾਤਾ ਪੰਜਾਬ ਕੌਰ ਕਲੱਬ ਨੇ ਕੀਤਾ ਨਡਾਲੇ ਦੇ ਕਬੱਡੀ ਕੱਪ ਤੇ ਕਬਜਾ, ਸੰਦੀਪ ਲੁਧਰ ਬੈਸਟ ਰੇਡਰ ਤੇ ਗੱਗੀ ਮੱਲਾਂ ਰਿਹਾ ਬੈਸਟ ਜਾਫੀ

Nri Media

07 ਦਸੰਬਰ , ਇੰਦਰਜੀਤ ਸਿੰਘ ਚਾਹਲ

ਕਪੂਰਥਲਾ : ਬਾਬਾ ਮੱਸਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਨਡਾਲਾ ਵੱਲੋਂ ,ਇਲਾਕੇ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ 19 ਵਾਂ ਦੋ ਦਿਨਾਂ ਕਬੱਡੀ ਕੱਪ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਚ ਯਾਦਗਰੀ ਹੋ ਨਿਬੜਿਆ । ਇਸ ਸਬੰਧ ਵਿੱਚ ਕਲੱਬ ਵੱਲੋਂ ਬਾਬਾ ਮੱਸਾ ਸਿੰਘ ਜੀ ਦੀ ਯਾਦ ਵਿੱਚ ਗੁ: ਬਾਉਲੀ ਸਾਹਿਬ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ ।ਕਬੱਡੀ ਟੂਰਨਾਂਮੈਂਟ ਦਾ ਉਦਘਾਟਨ ਬਾਬਾ ਬਲਵਿੰਦਰ ਸਿੰਘ ਦਿਲੀ,ਕਾਰ ਸੇਵਾ ਵਾਲੇ ਅਤੇ ਬਲਵਿੰਦਰ ਸਿੰਘ ਸੀਕਰੀ ਨੇ ਕੀਤਾ। ਇਸ ਦੋਰਾਨ ਪਿੰਡ ਓਪਨ ਅਤੇ ਪੰਜਾਬ ਦੇ 8 ਚੋਟੀ ਦੇ ਕਬੱਡੀ ਕਲੱਬਾਂ ਨੇ ਭਾਗ ਲਿਆਜਿਸ ਵਿੱਚ 62 ਕਿਲੋ ਓਪਨ ਚ ਬੋਪਾਰਾਏ ਨੇ ਢਿਲਵਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਕਲੱਬ ਪੱਧਰ ਤੇ ਮਾਤਾ ਪੰਜਾਬ ਕੌਰ ਕਲੱਬ ਨੰਗਲ ਅੰਬੀਆ ਨੇ ਰਾੱਇਲ ਕਿੰਗ ਯੂ ਐਸ ਏ ਨੂੰ ਹਰਾ ਕੇ ਇਸ 19ਵੇ ਕਬੱਡੀ ਦਾ ਕੱਪ ਅਤੇ 3 ਲੱਖ ਦਾ ਇਨਾਮ ਆਪਣੇ ਨਾਮ ਕੀਤਾ ।

ਇਹ ਪਹਿਲਾ ਇਨਾਮ ਸੂਰਜ ਯੁਕੇ, ਸਾਗਰ ਯੂਕੇ ,ਸ਼ਿੰਦਰਪਾਲ ਢਿਲੋਂ , ਪਰਮਜੀਤ ਸਿੰਘ ਕੰਗ, ਮਨੀ ਮੁਲਤਾਨੀ, ਰਿਚੀ ਮੁਲਤਾਨੀ, ਮੋਹਨਪੀ੍ਤ ਸਿੰਘ ਮਾਨ,ਹਰਪੀ੍ਤ ਰਾਏ ਪੀਰਬਖਸ਼,ਅਤੇ ਇੰਦਰਪੀ੍ਤ ਸਿੰਘ ਮਾਨ ਯੂਐਸਏ ਵਲੋਂ ਦਿੱਤੇ ਗਏ ਅਤੇ ਉੱਪ ਜੇਤੂ ਰਹੀ ਟੀਮ 2.25 ਲੱਖ ਦਾ ਇਨਾਮ ਅਤੇ ਸ਼ਾਨਦਾਰ ਟਰਾਫੀ ਦਿੱਤੀ ਗਈ। ਇਹ ਇਨਾਮ ਹਰਪੀ੍ਤ ਕੰਗ, ਬੱਬੂ ਖੇੜਾ, ਵਿੱਕੀ ਮੁਲਤਾਨੀ, ਜੱਸ ਮੱਲੵੀ, ਹੈਪੀ ਨਿਝਰ ਯੂਐਸ ਏ, ਅਤੇ ਨਵਜੀਤ ਘੁੰਮਣ ਕਨੇਡਾ ਵਲੋ ਦਿਤੇ ਗਏ। ਇਸ ਦੋਰਾਨ ਬੈਸਟ ਰੇਡਰ ਰਹੇ ਸੰਦੀਪ ਲੁੱਧਰ ਦਿੜਬੇ ਵਾਲਾ, ਅਤੇ ਬੈਸਟ ਜਾਫੀ ਰਹੇ ਗੱਗੀ ਮੱਲਾਂ ਨੂੰ ਇੱਕ ਇੱਕ ਲੱਖ ਦਾ ਨਕਦ ਇਨਾਮ ਸਤਨਾਮ ਸਿੰਘ ਖੱਖ,ਹਰਵਿੰਦਰ ਸਿੰਘ ਸ਼ਿਪਰਾਂ ਅਤੇ ਮਨਜੀਤ ਗਿੱਲ ਵਲੋਂ ਦਿੱਤੇ ਗਏ । ਇਸ ਦੋਰਾਨ ਫਾਈਨਲ ਮੈਚ ਜਿੱਤਣ ਵਾਲੀਆ ਟੀਮਾਂ ਦੇ ਕੋਚ ਨੂੰ ਸੋਨੇ ਦੀ ਮੁੰਦਰੀਆ ਨਾਲ ਨਿਵਾਜਿਆ ਗਿਆ। ਪੋ੍ ਮੱਖਣ ਸਿੰਘ ਬਰਾੜ ਅਤੇ ਪਿ੍ੰਸੀਪਲ ਸਰਵਣ ਸਿੰਘ ਵਿਸ਼ੇਸ਼ ਤੋਰ ਤੇ ਹਾਜ਼ਰੀ ਭਰੀ ਅਤੇ ਮੱਖਣ ਬਰਾੜ ਵੱਲੋ ਕੀਤੀ ਖੇਡ ਕੁਮੈਂਟਰੀ ਦਰਸ਼ਕਾਂ ਦਾ ਦਿੱਲ ਜਿੱਤ ਲਿਆ ।

ਸੁਰਿੰਦਰ ਪਾਲ ਛਿੰਦਾ ਯੂਐਸਏ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਦਿਆ ਜੇਤੂਆ ਨੂੰ ਇਨਾਮ ਵੀ ਤਕਸੀਮ ਕੀਤੇ ।ਅਖੀਰ ਚ ਕਲੱਬ ਦੇ ਪ੍ਧਾਨ ਪਰਮਜੀਤ ਸਿੰਘ ਕੰਗ ਨੇ ਟੂਰਨਾਮੈਂਟ ਨੂੰ ਸਫਲ ਬਨਾਉਣ ਵਾਲੀ ਸਖਸ਼ੀਅਤਾਂ ਦਾ ਧੰਨਵਾਦ ਕਰਦਿਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੋਰਾਨ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਸੀ। ਮੰਚ ਦਾ ਸੰਚਾਲਣ ਲੱਕੀ ਭਾਰਦਵਾਜ ਨੇ ਬਾਖੂਬੀ ਨਿਭਾਇਆ ਤੇ ਖੇਡ ਕੁਮੈ਼ਟਰੀ ਆਲਮਗੀਰ,ਅਮਰੀਕ ਖੋਸਾ ਕੋਟਲੇ ਵਾਲਾ, ਤੇ ਅਮਨ ਲੋਪੋਕੇ ਨੇ ਕੀਤੀ। ਦਰਸ਼ਕਾ ਵਿੱਚ ਲੱਕੀ ਕੂਪਨ ਵੰਡ ਕੇ ਦਿਲ ਖਿਚਵੇ ਇਨਾਮ ਵੀ ਕੱਢੇ ਗਏ ।ਅਤੇ ਦਸ਼ਮੇਸ਼ ਗੱਤਕਾ ਅਖਾੜਾ ਇਬਰਾਹੀਮਵਾਲ ਨੇ ਹੈਰਤਅੰਗੇਜ਼ ਕਰਤਬ ਕਰ ਦਰਸ਼ਕਾ ਨੂੰ ਹੈਰਾਨ ਕਰ ਦਿਤਾ।

ਇਸ ਮੋਕੇ ਸਰਵਣ ਸਿੰਘ ਖੱਖ, ਜਸਪੀ੍ਤ ਸਿੰਘ ਗੁਰਾਇਆ ਅਜੀਤ ਸਿੰਘ ਖੱਖ,ਹਰਜਿੰਦਰ ਸਿੰਘ ਸਾਹੀ, ਇੰਦਰਜੀਤ ਸਿੰਘ ਖੱਖ, ਡਾ ਸੰਦੀਪ ਪਸ਼ਰੀਚਾ, ਨੰਬਰਦਾਰ ਬਲਰਾਮ ਸਿੰਘ ਮਾਨ,ਪਰਦੀਪ ਸਿੰਘ ਢਿਲੋ਼, ਹਰਪਾਲ ਸਿੰਘ ਘੁੰਮਣ, ਗੁਰਪਿੰਦਰ ਸਿੰਘ ਸੋਨੂ, ਦਲਜੀਤ ਸਿੰਘ ਖੱਖ, ਗੁਰਪੀ੍ਤ ਸਿੰਘ ਵਾਲੀਆ ਸੁਰਿੰਦਰ ਸਿੰਘ ਲਾਡੀ ਸਾਹੀ, ਨੰਬਰਦਾਰ ਜਸਪਾਲ ਸਿੰਘ ਘੁੰਮਣ, ਬਿਕਰਮ ਸਿੰਘ ਮਾਨ, ਚੇਅਰਮੈਨ ਬਲਵਿੰਦਰ ਸਿੰਘ ਬਿੱਟੂ ਖੱਖ, ਮੰਗੀ ਢੀਂਗਰਾ, ਜੋਗਿੰਦਰ ਸਿੰਘ ਸਾਹੀ, ਸਰੈਣ ਸਿੰਘ ਮਾਨ, ਭਿੰਦਾ ਘੁੰਮਣ, ਭੁਟੋ ਭੁੱਲਰ ਅਤੇ ਹੋਰ ਵੱਡੀ ਗਿਣਤੀ ਵਿੱਚ ਦਰਸ਼ਕ ਤੇ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *

Close