fbpx
All NewsGadgetsNewsTechnologyWorld

1 ਸਾਲ ਲਈ ਛੱਡੋ ਆਪਣਾ ਫੋਨ ਤੇ ਲੈ ਜਾਓ 71 ਲੱਖ ਰੁਪਏ, ਇੰਝ ਕਰੋ ਅਪਲਾਈ..!

Nri Media \- Vikram Sehajpal

16 ਦਸੰਬਰ \- ਵਿਕਰਮ ਸਹਿਜਪਾਲ

ਵੈੱਬ ਡੈਸਕ : ਹਰ ਕੋਈ ਸਮਾਰਟਫੋਨ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਲਈ ਵੱਖ-ਵੱਖ ਤਰੀਕੇ ਅਪਣਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਕੰਪਨੀ ਜਿਸਦਾ ਨਾਮ ‘ਵਿਟਾਮਿਨ ਵਾਟਰ’ ਹੈ,ਉਹ ਇੱਕ ਸਾਲ ਦੇ ਲਈ ਫੋਨ ਛੱਡਣ ਵਾਲੇ ਨੂੰ 7100000 ਰੁਪਏ ਦੇ ਰਹੀ ਹੈ। ਤੁਹਾਨੂੰ ਇੱਥੇ ਦੱਸ ਦੇਈਏ ਕੀ ਵੈਸੇ ਤਾਂ ਇਹ ਵੀ ਕੋਕਾ-ਕੋਲਾ ਦੀ ਤਰ੍ਹਾਂ ਇੱਕ ਆਮ ਕੰਪਨੀ ਹੈ,ਜਿਸਦਾ ਸਮਾਰਟਫੋਨ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਸਤਾ ਨਹੀਂ ਹੈ। ਇਹ ਸਭ ਇਸ ਕੰਪਨੀ ਨੇ ਆਪਣੇ ਮਾਰਕੀਟਿੰਗ ਕੰਪੇਨ ਦੇ ਲਈ ਕੀਤਾ ਹੈ। ਕੰਪਨੀ ਨੇ ਇਸ ਮਾਮਲੇ ਦੇ ਵਿੱਚ ਕਿਹਾ ਹੈ ਕਿ ਉਹ 71ਲੱਖ ਰੁਪਏ ਸਿਰਫ ਉਸੇ ਨੂੰ ਦੇਵੇਗੀ ਜੋ ਆਪਣੇ ਫੋਨ ਨੂੰ ਇੱਕ ਸਾਲ ਲਈ ਪੂਰੀ ਤਰ੍ਹਾਂ ਵਰਤਣਾ ਛੱਡ ਦੇਵੇਗਾ। ਇਸਦਾ ਮੁੱਖ ਕਾਰਨ ਸਿਰਫ ਹੀ ਪਤਾ ਕਰਨਾ ਹੈ ਕਿ ਅੱਜ ਦੇ ਸਮੇਂ ਵਿੱਚ ਕੀ ਕੋਈ ਵੀ ਮਨੁੱਖ ਆਪਣੇ ਸਮਾਰਟਫੋਨ ਨੂੰ ਛੱਡ ਸਕਦਾ ਹੈ?

Image result for all people using phones

ਇਸੇ ਗੱਲ ਦਾ ਪਤਾ ਕਰਨ ਦੇ ਲਈ ਕੰਪਨੀ ਤੁਹਾਡੇ ਤੇ ਇੱਕ ਟੈਸਟ ਕਰੇਗੀ ਤੇ ਪਤਾ ਲਗਾਵੇਗੀ ਕੀ ਤੁਸੀ ਫੋਨ ਦੀ ਵਰਤੋਂ ਕੀਤੀ ਹੈ ਜਾਂ ਨਹੀਂ? ਜੇਕਰ ਇਸ ਟੈਸਟ ਵਿੱਚੋਂ ਕੋਈ ਵੀ ਪ੍ਰਤੀਯੋਗੀ ਫੇਲ ਹੁੰਦਾ ਹੈ ਤਾਂ ਉਸਨੂੰ ਉਸੇ ਸਮੇਂ ਇਸ ਪ੍ਰਤੀਯੋਗਤਾ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਇੱਥੇ ਕੰਪਨੀ ਵੱਲੋਂ ਇਹ ਵੀ ਸਾਫ ਕੀਤਾ ਗਿਆ ਹੈ ਕਿ ਇਸ ਮਾਮਲੇ ਵਿੱਚ ਕਿਸੇ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਇਸ ਪ੍ਰਤੀਯੋਗਤਾ ਦੇ ਵਿੱਚ ਕੋਈ ਵੀ ਵਿਅਕਤੀ ਟਵਿਟਰ ਜਾ ਇੰਸਟਾਗ੍ਰਾਮ ਰਾਹੀਂ ਭਾਗ ਲੈ ਸਕਦਾ ਹੈ। ਇਸਦੇ ਵਿੱਚ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਨੂੰ #nophoneforayear ਲਿਖ ਕੇ ਪੋਸਟ ਕਰਨਾ ਪਵੇਗਾ।

Related image

ਇਸਦੇ ਨਾਲ ਹੀ ਕੰਪਨੀ ਵੱਲੋਂ ਪ੍ਰਤੀਯੋਗੀਆਂ ਨੂੰ ਆਪਣਾ ਖਾਲੀ ਸਮਾਂ ਕਿਵੇਂ ਇਸਤੇਮਾਲ ਕਰਨਾ ਹੈ ਇਹ ਵੀ ਦੱਸੇਗੀ। ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਇਸ ਵਿੱਚ 8 ਜਨਵਰੀ ,2019 ਤੋਂ ਪਹਿਲਾਂ ਅਪਲਾਈ ਕਰਨਾ ਪਵੇਗਾ। ਜਿਹੜੇ ਲੋਕੀ ਇਸ ਦੇ ਲਈ ਚੁਣੇ ਜਾਣਗੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਕੰਨੇਕਟ ਕਰ ਲਿਆ ਜਾਵੇਗਾ। ਇਸ ਵਿੱਚ ਕੰਪਨੀ ਦੇ ਵੱਲੋਂ ਇੱਕ ਕੰਟ੍ਰੈਕਟ ਵੀ ਸਾਈਨ ਕਰਵਾਇਆ ਜਾਵੇਗਾ ਜਿਸ ਵਿੱਚ ਤੁਸੀ ਇੱਕ ਸਾਲ ਦੇ ਲਈ ਫੋਨ ਦੀ ਬਿਲਕੁਲ ਵੀ ਵਰਤੋਂ ਨਹੀਂ ਕਰ ਸਕੋਗੇ। ਕੰਪਨੀ ਦਾ ਇਸ ਮਾਮਲੇ ਵਿੱਚ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਫੋਨ ਨੂੰ 6 ਮਹੀਨੇ ਵੀ ਨਹੀਂ ਵਰਤਦਾ ਤਾਂ ਵੀ ਉਸਨੂੰ 71 ਲੱਖ ਰੁਪਏ ਮਿਲ ਜਾਣਗੇ।

Leave a Reply

Your email address will not be published. Required fields are marked *

Close