fbpx
All NewsCelebrityCinemaEntertainmentNewsPunjab

ਸਾਲ 2018 ‘ਚ ਟਾਪ 10 ਫਿਲਮਾਂ ਪੰਜਾਬੀ ਫਿਲਮਾਂ

Nri Media \- Vikram Sehajpal

31 ਦਸੰਬਰ \- ਵਿਕਰਮ ਸਹਿਜਪਾਲ

ਅੰਮ੍ਰਿਤਸਰ : ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲ 2018 ਖਤਮ ਤੇ ਨਵਾਂ ਸਾਲ ਸ਼ੁਰੂ ਹੋ ਗਿਆ ਹੈ ।  ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਟਾਪ 10 ਫਿਲਮਾਂ ਨੇ ਸ਼ਾਨਦਾਰ ਕਮਾਈ ਕਰਕੇ ਰਿਕਾਰਡ (ਅੰਕੜਾ ਵੀਕੀਪੀਡੀਆ) ਕਾਇਮ ਕੀਤੇ ਹਨ।

‘ਕੈਰੀ ਆਨ ਜੱਟਾ 2’

ਕੈਰੀ ਆਨ ਜੱਟਾ 2’ ਨੇ ਵਰਲਡਵਾਈਡ 53.3 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ‘ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨਾਲ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ, ਜਯੋਤੀ ਸੇਠੀ ਵਰਗੇ ਕਲਾਕਾਰ ਨਜ਼ਰ ਆਏ ਸਨ।

‘ਕਿਸਮਤ’

‘ਕਿਸਮਤ’ ਫਿਲਮ ਨੇ ਵਰਲਡਵਾਈਡ 30 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ‘ਚ ਐਮੀ ਵਿਰਕ, ਸਰਗੁਣ ਮਹਿਤਾ, ਗੁੱਗੂ ਗਿੱਲ, ਸਤਵੰਤ ਕੌਰ, ਤਾਨੀਆ, ਹਰਦੀਪ ਗਿੱਲ ਤੇ ਹਾਰਬੀ ਸੰਘਾ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ।

‘ਸੱਜਣ ਸਿੰਘ ਰੰਗਰੂਟ’

ਫਿਲਮ ਨੇ ਵਰਲਡਵਾਈਡ 25.5 ਕਰੋੜ ਦਾ ਕਾਰੋਬਾਰ ਕੀਤਾ। ਇਸ ਫਿਲਮ ‘ਚ ਦਿਲਜੀਤ ਦੋਸਾਂਝ, ਸੁਨੰਦਾ ਸ਼ਰਮਾ, ਜਗਜੀਤ ਸੰਧੂ, ਜਤਿੰਦਰ ਸ਼ਾਹ, ਯੋਗਰਾਜ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਸੀ।

‘ਵਧਾਈਆਂ ਜੀ ਵਧਾਈਆਂ’ 

ਫਿਲਮ ਨੇ ਵਰਲਡਵਾਈਡ 20.2 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ‘ਚ ਬੀਨੂੰ ਢਿੱਲੋਂ ਤੇ ਕਵਿਤਾ ਕੌਸ਼ਿਕ ਨਾਲ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ‘ਚ ਸਨ।

‘ਮਰ ਗਏ ਓਏ ਲੋਕ’

‘ਮਰ ਗਏ ਓਏ ਲੋਕ’ ਫਿਲਮ ਨੇ ਵਰਲਡਵਾਈਡ 20.1 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ‘ਚ ਗਿੱਪੀ ਗਰੇਵਾਲ, ਸਪਨਾ ਪੱਬੀ, ਬੀਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਨੇ ਮੁੱਖ ਭੂਮਿਕਾ ਨਿਭਾਈ ਸੀ।

‘ਗੋਲਕ ਬੁਗਨੀ ਬੈਂਕ ਤੇ ਬਟੂਆ’

‘ਗੋਲਕ ਬੁਗਨੀ ਬੈਂਕ ਤੇ ਬਟੂਆ’ ਫਿਲਮ ਨੇ ਵਰਲਡਵਾਈਡ 18.2 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ‘ਚ ਅਮਰਿੰਦਰ ਗਿੱਲ, ਅਦਿੱਤੀ ਸ਼ਰਮਾ, ਸਿਮੀ ਚਾਹਲ, ਹਰੀਸ਼ ਵਰਮਾ, ਜਸਵਿੰਦਰ ਭੱਲਾ ਤੇ ਬੀ. ਐੱਨ. ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ ਸੀ।

‘ਲੌਂਗ ਲਾਚੀ’

‘ਲੌਂਗ ਲਾਚੀ’ ਫਿਲਮ ਨੇ ਵਰਲਡਵਾਈਡ 16 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ‘ਚ ਅੰਬਰਦੀਪ ਸਿੰਘ, ਨੀਰੂ ਬਾਜਵਾ, ਐਮੀ ਵਿਰਕ, ਅੰਮ੍ਰਿਤ ਮਾਨ ਤੇ ਨਿਰਮਲ ਰਿਸ਼ੀ ਨੇ ਮੁੱਖ ਭੂਮਿਕਾ ਨਿਭਾਈ ਸੀ।

ਡਾਕੂਆਂ ਦਾ ਮੁੰਡਾ

‘ਡਾਕੂਆਂ ਦਾ ਮੁੰਡਾ’ ਫਿਲਮ ਨੇ ਵਰਲਡਵਾਈਡ 15.5 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ‘ਚ ਦੇਵ ਖਰੋੜ, ਪੂਜਾ ਵਰਮਾ, ਜਗਜੀਤ ਸੰਧੂ, ਲੱਕੀ ਧਾਲੀਵਾਲ, ਹਰਦੀਪ ਗਿੱਲ, ਸੁਖਦੀਪ ਸੁੱਖ ਤੇ ਕੁਲਜਿੰਦਰ ਸਿੱਧੂ ਮੁੱਖ ਭੂਮਿਕਾ ‘ਚ ਸਨ।

ਅਸ਼ਕੇ

‘ਅਸ਼ਕੇ’ ਫਿਲਮ ਨੇ ਵਰਲਡਵਾਈਡ 18 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ‘ਚ ਅਮਰਿੰਦਰ ਗਿੱਲ, ਸੰਜੀਦਾ ਸ਼ੇਖ, ਸਰਬਜੀਤ ਚੀਮਾ, ਜਸਵਿੰਦਰ ਭੱਲਾ, ਰੂਪੀ ਗਿੱਲ ਤੇ ਹੋਬੀ ਧਾਲੀਵਾਲ ਮੁੱਖ ਭੂਮਿਕਾ ‘ਚ ਸਨ।

ਲਾਵਾਂ ਫੇਰੇ

‘ਲਾਵਾਂ ਫੇਰੇ’ ਫਿਲਮ ਨੇ ਵਰਲਡਵਾਈਡ 16 ਕਰੋੜ ਦੀ ਕਮਾਈ ਕੀਤੀ। ਇਸ ਫਿਲਮ ‘ਚ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ ਤੇ ਮਲਕੀਤ ਰੌਣੀ ਵਰਗੇ ਸਿਤਾਰਿਆਂ ਨੇ ਮੁੱਖ ਭੂਮਿਕਾ ਨਿਭਾਈ ਸੀ।

Leave a Reply

Your email address will not be published. Required fields are marked *

Close