fbpx
All NewsCrimeLifeWorld

ਬੰਗਲਾਦੇਸ਼ ਦੀ ਪੀ.ਐਮ ਸ਼ੇਖ ਹਸੀਨਾ ਦੀ ਤਸਵੀਰਾਂ ਨਾਲ ਛੇੜਛਾੜ ਕਰਨ ਤੇ ਹੋਈ 7 ਸਾਲ ਦੀ ਜੇਲ੍ਹ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

10 ਜਨਵਰੀ, ਸਿਮਰਨ ਕੌਰ- (NRI MEDIA) :

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਮੰਤਰੀਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰ ਸੋਸ਼ਲ ਮੀਡੀਆ ‘ਤੇ ਫੈਲਾਉਣ ਦੇ ਦੋਸ਼ ‘ਚ 35 ਸਾਲ ਦੇ ਮੋਨੀਰ ਹੁਸੈਨ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਨੂੰ ਲੈ ਕੇ ਮਨੁੱਖੀ ਅਧਿਕਾਰ ਸਮੂਹਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇੰਟਰਨੈੱਟ ਕਾਨੂੰਨ ਰਾਹੀਂ ਆਪਣੇ ਵਿਰੋਧੀਆਂ ਦੀ ਆਵਾਜ਼ ਦਬਾ ਰਹੀ ਹੈ।

ਇਕ ਨਿਊਜ਼ ਏਜੇਂਸੀ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਦੇ ਸਾਈਬਰ ਟ੍ਰਿਬੁਨਿਅਲ ਜੱਜ ਮੁਹੰਮਦ ਅਸ-ਸ਼ਮਸ ਜੋਗੁਲ ਹੁਸੈਨ ਨੇ ਤੰਗੇਲ ਸ਼ਹਿਰ ਦੇ ਰਹਿਣ ਵਾਲੇ ਮੁਨੀਰ ਨੂੰ ਇਹ ਸਜ਼ਾ ਸੁਣਾਈ। ਅਦਾਲਤ ਨੇ ਦੋ ਹੋਰਨਾਂ ਦੋਸ਼ੀਆਂ ਆਲਮਗੀਰ ਹੁਸੈਨ ਤੇ ਸੁਬਪ੍ਰਤ ਸ਼ੀਲ ਨੂੰ ਦੋਸ਼ ਮੁਕਤ ਕਰ ਦਿੱਤਾ। ਮੁਨੀਰ ਦੀ ਤੰਗੇਲ ਦੇ ਨਾਗਰਪੁਰ ਇਲਾਕੇ ‘ਚ ਮੁਨੀਰ ਟੈਲੀਕਾਮ ਨਾਂ ਦੀ ਦੁਕਾਨ ਹੈ।

ਮੁਨੀਰ ਨੇ 2013 ‘ਚ ਹਸੀਨਾ, ਬੰਗਲਾਦੇਸ਼ ਦੇ ਸਵਰਗੀ ਰਾਸ਼ਟਰਪਤੀ ਜਿਲੁਰ ਰਹਿਮਾਨ ਤੇ ਮਨਮੋਹਨ ਸਿੰਘ ਦੀਆਂ ਮੂਲ ਤਸਵੀਰਾਂ ‘ਚ ਬਦਲਾਅ ਕਰ ਕੇ ਉਨ੍ਹਾਂ ਨੂੰ ਹੋਰਨਾਂ ਮੋਬਾਈਲ ਯੂਜ਼ਰਾਂ ਨੂੰ ਭੇਜਿਆ ਸੀ। ਪੁਲਿਸ ਨੇ ਆਪਣੇ ਫੋਨ ‘ਤੇ ਲੋਕਾਂ ਨੂੰ ਇਹ ਅਸ਼ਲੀਲ ਤਸਵੀਰਾਂ ਵਿਖਾ ਰਹੇ ਆਲਮਗੀਰ ਨੂੰ ਗ੍ਰਿਫਤਾਰ ਕੀਤਾ।

Leave a Reply

Your email address will not be published. Required fields are marked *

Close