fbpx
All NewsamericaLifeWorld

ਅਮਰੀਕਾ ਦੀ ਪਹਿਲੀ ਹਿੰਦੂ ਮਹਿਲਾ ਐਮ.ਪੀ ਤੁਲਸੀ ਗੈਬਰਡ ਲੜੇਗੀ ਰਾਸ਼ਟਰਪਤੀ ਚੋਣ

simran kaur- nri media

12 ਜਨਵਰੀ, ਸਿਮਰਨ ਕੌਰ- (NRI MEDIA) :

ਅਮਰੀਕੀ ਸੰਸਦ ਦੀ ਪਹਿਲੀ ਹਿੰਦੂ MP ਤੁਲਸੀ ਗੈਬਰਡ ਸਾਲ 2020 ਦੌਰਾਨ ਰਾਸ਼ਟਰਪਤੀ ਦੀ ਚੋਣ ਲੜੇਗੀ | ਦਸ ਦਈਏ ਕਿ ਉਸਦਾ ਮੁਕਾਬਲਾ ਕਮਲਾ ਹੈਰਿਸ ਨਾਲ ਹੋ ਸਕਦਾ ਹੈ। ਇੱਕ ਅਮਰੀਕੀ ਨਿਊਜ਼ ਏਜੇਂਸੀ ਨਾਲ ਗੱਲਬਾਤ ਦੌਰਾਨ ਤੁਲਸੀ ਗੈਬਰਡ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਅਗਲੀ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

ਇਸ ਬਾਰੇ ਰਸਮੀ ਐਲਾਨ ਉਹ ਅਗਲੇ ਹਫ਼ਤੇ ਕਰਨਗੇ। 37 ਸਾਲਾ ਤੁਲਸੀ ਗੈਬਰਡ ਪਹਿਲਾਂ ਅਮਰੀਕੀ ਫ਼ੌਜ ਵਿੱਚ ਕੰਮ ਕਰ ਚੁਕੀ ਹੈ ਅਤੇ ਹਵਾਈ ਹਲਕੇ ਤੋਂ ਤਿੰਨ ਵਾਰ ਐੱਮਪੀ ਰਹਿ ਚੁਕੀ ਹੈ। ਅਮਰੀਕਾ ‘ਚ ਰਹਿੰਦੇ ਜ਼ਿਆਦਾਤਰ ਭਾਰਤੀ ਚਾਹੁੰਦੇ ਹਨ ਕਿ ਤੁਲਸੀ ਗੈਬਰਡ ਤੇ ਕਮਲਾ ਹੈਰਿਸ ਦੋਵੇਂ ਹੀ 2020 ਦੌਰਾਨ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ। ਜਿਕਰਯੋਗ ਹੈ ਕਿ ਸ਼੍ਰੀਮਤੀ ਤੁਲਸੀ ਭਾਵੇਂ ਅਮਰੀਕਾ ਦੇ ਗੋਰਿਆਂ ‘ਚ ਪੱਲੀ ਹੈ ਪਰ ਉਹ ਹਿੰਦੂ ਧਰਮ ਨੂੰ ਮੰਦੀ ਹੈ। ਉੱਧਰ ਸ੍ਰੀਮਤੀ ਕਮਲਾ ਹੈਰਿਸ ਦੀ ਮਾਂ ਭਾਰਤੀ ਮੂਲ ਦੇ ਹਨ ਅਤੇ ਪਿਤਾ ਅਫ਼ਰੀਕਨ ਹਨ।

Leave a Reply

Your email address will not be published. Required fields are marked *

Close