fbpx
All NewsNewsPoliticsPunjab

‘ਆਪ’ ਬਦਲ ਸਕਦੀ ਅੰਮ੍ਰਿਤਸਰ ਲੋਕ ਸਭਾ ਤੋਂ ਉਮੀਦਵਾਰ

Nri Media

10 ਜਨਵਰੀ \- ਐਨ.ਆਰ.ਆਈ. ਮੀਡਿਆ

ਅੰਮ੍ਰਿਤਸਰ (ਇੰਦਰਜੀਤ ਸਿੰਘ ਚਾਹਲ) : ਆਮ ਆਦਮੀ ਪਾਰਟੀ ਅੰਮ੍ਰਿਤਸਰ ਸਹਿਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚੋਂ ਸਹਿਰੀ ਤੇ ਹਿੰਦੂ ਵੋਟਾਂ ਲੈਣ ਲਈ ਸਹਿਰੀ ਪ੍ਧਾਨ ਸੁਰੇਸ਼ ਕੁਮਾਰ ਸਰਮਾ ਨੂੰ ਅੰਮ੍ਰਿਤਸਰ ਲੋਕ ਸਭਾ ਤੋਂ ਉਮੀਦਵਾਰ ਬਣਾ ਸਕਦੀ ਹੈ। ਜਿੱਥੇ ਆਪ ਪਾਰਟੀ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਪਹਿਲਾਂ ਐਲਾਨੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦਾ ਸਹਿਰੀ ਤੇ ਦਿਹਾਤੀ ਖੇਤਰ ਵਿੱਚ ਕੋਈ ਖਾਸ ਅਧਾਰ ਨਾ ਹੋਣ ਕਰਕੇ ਆਪ ਪਾਰਟੀ ਨੂੰ ਕੋਈ ਬਹੁਤਾ ਫਾਇਦਾ ਨਜਰ ਨਹੀਂ ਆ ਰਿਹਾ, ਉੱਥੇ ਕੁਲਦੀਪ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾਂ ਤੋਂ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਕਾਰਨ ਮਾਝਾ ਜੋਨ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਦੀ ਲੋਕਾਂ ਵਿੱਚ ਕਾਫੀ ਕਿਰਕਿਰੀ ਹੋਣ ਕਰਕੇ ਆਪ’ ਪਾਰਟੀ ਦੀ ਲੀਡਰਸ਼ਿਪ ਕਾਫੀ ਬੇਇੱਜ਼ਤੀ ਮਹਿਸੂਸ ਕਰ ਰਹੀਂ ਹੈ। ਜਿਸ ਕਰਕੇ ਆਮ ਆਦਮੀ ਪਾਰਟੀ ਹੁਣ ਅੰਮ੍ਰਿਤਸਰ ਲੋਕ ਸਭਾ ਤੋਂ ਆਪਣਾ ਉਮੀਦਵਾਰ ਬਦਲ ਸਕਦੀ ਹੈ।

image.png

image.png

Leave a Reply

Your email address will not be published. Required fields are marked *

Close