fbpx
NationalNewsPolitics

ਰਾਮ ਮੰਦਰ ਮਾਮਲਾ – ਮੁਸਲਿਮਾਂ ਦੇ ਵਕੀਲ ਦੇ ਕਹਿਣ ਤੇ ਬਦਲਿਆ ਜਾਵੇਗਾ ਜੱਜ

By MEDIA DESK

ਨਵੀਂ ਦਿੱਲੀ , 10 ਜਨਵਰੀ ( NRI MEDIA )

ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਅੱਜ ਫਿਰ ਸੁਪਰੀਮ ਕੋਰਟ ਵਿਚ ਸੁਣਿਆ ਗਿਆ , ਮੁਸਲਿਮ ਪਾਰਟੀ ਦੇ ਵਕੀਲ ਰਾਜੀਵ ਧਵਨ ਨੇ ਸੰਵਿਧਾਨਕ ਬੈਂਚ ਉੱਤੇ ਸਵਾਲ ਚੁੱਕੇ ਅਤੇ ਜਸਟਿਸ ਯੂ ਯੂ ਲਲਿਤ ਨੂੰ ਸੰਵਿਧਾਨਕ ਬੈਂਚ ਵਿੱਚੋ ਹਟਾਉਣ ਦੀ ਮੰਗ ਕੀਤੀ , ਜਿਸ ਤੋਂ ਬਾਅਦ ਪੰਜ ਜੱਜਾਂ ਦੀ ਬੈਂਚ ਵਿੱਚੋ ਜਸਟਿਸ ਯੂ ਯੂ ਲਲਿਤ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ , ਸੁਪਰੀਮ ਕੋਰਟ ਨੇ 29 ਜਨਵਰੀ ਤੱਕ ਇਸ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ , ਹੁਣ ਇਸਦੇ ਉਪਰ ਇੱਕ ਨਵੀਂ ਬੈਂਚ ਬਣਾਈ ਜਾਵੇਗੀ |

ਇਸ ਮਾਮਲੇ ਨਾਲ ਸਬੰਧਤ 18836 ਪੰਨਿਆਂ ਦੇ ਦਸਤਾਵੇਜ਼ ਸੁਪਰੀਮ ਕੋਰਟ ਵਿੱਚ ਦਰਜ ਹਨ, ਜਦਕਿ ਹਾਈ ਕੋਰਟ ਦਾ ਫੈਸਲਾ ਸਿਰਫ 4304 ਪੰਨਿਆਂ ਦਾ ਹੈ , ਮੂਲ ਦਸਤਾਵੇਜ਼ ਅਰਬੀ, ਫ਼ਾਰਸੀ, ਸੰਸਕ੍ਰਿਤ, ਉਰਦੂ ਅਤੇ ਗੁਰਮੁਖੀ ਵਿਚ ਲਿਖੇ ਗਏ ਹਨ , ਮੁਸਲਿਮ ਵਕੀਲਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਦੇ ਅਨੁਵਾਦ ਦੀ ਵੀ ਪੁਸ਼ਟੀ ਹੋਣੀ ਚਾਹੀਦੀ ਹੈ |

ਸੁਪਰੀਮ ਕੋਰਟ ਦੀ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਵੀਰਵਾਰ ਨੂੰ ਅਯੁੱਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਉੱਤੇ ਸੁਣਵਾਈ ਕੀਤੀ , ਇਸ ਮੁੱਦੇ ‘ਤੇ ਸਵੇਰੇ 10.30 ਵਜੇ ਤੋਂ ਸੁਣਵਾਈ ਸ਼ੁਰੂ ਹੋਈ , ਇਸ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਦਾਇਰ ਪਟੀਸ਼ਨ ਸੁਣੀ , ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਇਸ 5 ਮੈਂਬਰੀ ਸੰਵਿਧਾਨਕ ਬੈਂਚ ਦੇ ਹੋਰ ਮੈਂਬਰ, ਏ. ਬੋਬਡੇ, ਜਸਟਿਸ ਐਨ. ਵੀ. ਰਮਨ, ਜਸਟਿਸ ਉਦੈ ਯੂ ਲਲਿਤ ਅਤੇ ਜਸਟਿਸ ਧਨਜੈ ਵਾਈ. ਚੰਦਰਚੂੜ ਸਨ , ਇਸ ਬੈਂਚ ਤੇ ਮੁਸਲਿਮ ਪਾਰਟੀ ਦੇ ਵਕੀਲ ਰਾਜੀਵ ਧਵਨ ਵਲੋਂ ਸਵਾਲ ਚੁੱਕੇ ਗਏ ਅਤੇ ਅਗਲੀ ਤਾਰੀਕ ਲਈ ਗਈ |

ਚਰਚਾ ਦੌਰਾਨ ਮੁਸਲਿਮ ਵਕੀਲ ਰਾਜੀਵ ਧਵਨ ਨੇ ਕਿਹਾ ਕਿ ਜੱਜ ਯੂ.ਯੂ. ਲਲਿਤ, ਜੋ ਬੈਂਚ ਵਿਚ ਹਨ , ਉਹ ਕਲਿਆਣ ਸਿੰਘ ਵੱਲੋਂ 1994 ਵਿਚ ਅਦਾਲਤ ਵਿਚ ਪੇਸ਼ ਹੋਏ ਸਨ , ਇਸ ਲਈ ਊਨਾ ਨੂੰ ਬੈਂਚ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ |

Leave a Reply

Your email address will not be published. Required fields are marked *

Close