fbpx
All NewsNewsPoliticsTorontoWorld

ਕੈਨੇਡਾ : 25 ਫ਼ਰਵਰੀ ਨੂੰ ਹੋਣਗੀਆਂ ਫ਼ੈਡਰਲ ਉਪ-ਚੋਣਾਂ

Nri Media \- Vikram Sehajpal

13 ਜਨਵਰੀ \- ਵਿਕਰਮ ਸਹਿਜਪਾਲ

ਓਂਟਾਰੀਓ (Media Desk) : ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵੈਨਕੂਵਰ ਨਾਲ ਲੱਗਦੇ ਇਲਾਕੇ ਬਰਨਬੀ ਸਾਊਥ ਵਿਚ ਚੋਣਾਂ ਦੀ ਤਸਵੀਰ ਸਪਸ਼ਟ ਹੋ ਗਈ ਹੈ। ਫੈਡਰਲ ਉਪ-ਚੋਣ ਲਈ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਖ਼ਾਲੀ ਹੋਈ ਸੀਟ ਭਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਉਪ-ਚੋਣ ਦਾ ਐਲਾਨ ਕਰ ਦਿੱਤਾ ਹੈ। ਇਸ ਮੁਤਾਬਕ 25 ਫਰਵਰੀ ਨੂੰ ਚੋਣਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਜਦ ਕੈਨੇਡੀ ਸਟਿਊਅਰਟ ਵੈਨਕੂਵਰ ਦੇ ਮੇਅਰ ਚੁਣੇ ਗਏ ਸਨ ਤਾਂ ਉਸ ਵੇਲੇ ਇਹ ਸੀਟ ਖ਼ਾਲੀ ਹੋ ਗਈ ਸੀ।

unp media

ਐਨ.ਡੀ.ਪੀ .ਦੇ ਲੀਡਰ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਜਿੱਤ ਦੀ ਆਸ ਕਰ ਰਹੇ ਹਨ। ਦੂਜੇ ਪਾਸੇ ਕੈਰਨ ਵਾਂਗ ਇਸੇ ਇਲਾਕੇ ਤੋਂ ਲਿਬਰਲ ਪਾਰਟੀ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਣਗੇ। ਔਂਟਾਰੀਓ ਦੀ ਰਾਈਡਿੰਗ ਯੌਰਕ-ਸਿਮਕੋ ਅਤੇ ਮੌਂਟਰੀਅਲ ਦੇ ਆਊਟਰੇਮੌਂਟ ਵਿਚ ਵੀ 25 ਫਰਵਰੀ ਨੂੰ ਹੀ ਉਪ-ਚੋਣਾਂ ਹੋਣਗੀਆਂ। 2015 ਦੀ ਜਨਰਲ ਚੋਣ ਵਿੱਚ ਤੀਜੇ ਨੰਬਰ ਤੇ ਰਹਿਣ ਵਾਲੀ ਐਨਡੀਪੀ ਪਾਰਟੀ ਲਈ ਇਹ ਉਪ-ਚੋਣਾਂ ਅਹਿਮ ਮੰਨੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *

Close