fbpx
All NewsNationalNewsPunjabTorontoWorld

ਕੈਨੇਡਾ ਵਿਚ ਰਹਿ ਰਹੇ ਲੋਕਾਂ ਲਈ ਖੁਸ਼ਖ਼ਬਰੀ ਕੈਨੇਡਾ ਸਰਕਾਰ ਦੇਣ ਜਾ ਰਹੀ ਹੈ 10 ਲੱਖ ਲੋਕਾਂ ਨੂੰ PR

Nri Media \- Vikram Sehajpal

11 ਜਨਵਰੀ \- ਵਿਕਰਮ ਸਹਿਜਪਾਲ

ਓਂਟਾਰੀਓ (ਮੀਡਿਆ ਡੈਸਕ) : ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਸੰਸਦ ਨੇ ਅਗਲੇ ਤਿੰਨ ਸਾਲਾਂ ਵਿਚ 10 ਲੱਖ ਤੋਂ ਜ਼ਿਆਦਾ ਨਵੇਂ ਸਥਾਈ ਵਾਸੀਆਂ ਨੂੰ ਜੋੜਣ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜੋ ਦੇਸ਼ ਦੀ ਆਬਾਦੀ ਦਾ ਲਗਭਗ ਇਕ ਫੀਸਦੀ ਹਨ। ਇਕ ਰਿਪੋਰਟ ਮੁਤਾਬਕ ਕੈਨੇਡਾ ਨੇ 2017 ਵਿਚ 2,86,000 ਸਥਾਈ ਵਾਸੀਆਂ ਦਾ ਸਵਾਗਤ ਕੀਤਾ ਸੀ ਅਤੇ ਇਹ ਗਿਣਤੀ ਇਸ ਸਾਲ 3,50,000 ਤੱਕ ਪਹੁੰਚ ਸਕਦੀ ਹੈ ਅਤੇ 2020 ਤੱਕ ਇਹ ਗਿਣਤੀ 3,60,000, ਜਦੋਂ ਕਿ 2021 ਵਿਚ ਇਹ ਗਿਣਤੀ 3,70,000 ਤੱਕ ਪਹੁੰਚ ਸਕਦੀ ਹੈ।

Image result for visa canada

ਦੱਸਣਯੋਗ ਹੈ ਕਿ ਕੈਨੇਡਾ ਦੇ ਪ੍ਰਵਾਸਨ, ਸ਼ਰਨਾਰਥੀ ਅਤੇ ਨਾਗਰਿਕਤਾ ਮਾਮਲਿਆਂ ਦੇ ਮੰਤਰੀ ਅਹਿਮਦ ਹੁਸੈਨ ਨੇ ਵੀਰਵਾਰ ਨੂੰ ਕਿਹਾ ਕਿ ਇਤਿਹਾਸ ਵਿਚ ਸਾਡੇ ਵਲੋਂ ਸਵਾਗਤ ਕੀਤੇ ਗਏ ਨਵੇਂ ਲੋਕਾਂ ਨੂੰ ਧੰਨਵਾਦ, ਕੈਨੇਡਾ ਇਕ ਮਜ਼ਬੂਤ ਅਤੇ ਮਹਾਨ ਦੇਸ਼ ਵਜੋਂ ਵਿਕਸਿਤ ਹੋਇਆ ਹੈ, ਜਿਸ ਦਾ ਅਸੀਂ ਸਾਰੇ ਆਨੰਦ ਲੈ ਰਹੇ ਹਾਂ। ਹੁਸੈਨ ਜੋ ਖੁਦ ਸੋਮਾਲੀਆ ਦੇ ਇਮੀਗ੍ਰਾਂਟ ਹਨ, ਨੇ ਕਿਹਾ ਕਿ ਲੋਕਾਂ ਦੇ ਆਗਮਨ ਨਾਲ ਕੈਨੇਡਾ ਵਿਚ ਬਜ਼ੁਰਗਾਂ ਦੀ ਵੱਧਦੀ ਆਬਾਦੀ ਅਤੇ ਜਨਮ ਦਰ ਵਿਚ ਕਮੀ ਦੀ ਸਮੱਸਿਆ ਨਾਲ ਨਜਿੱਠਣ ਵਿਚ ਮਦਦ ਮਿਲੇਗੀ ਅਤੇ ਮਜ਼ਦੂਰ ਸ਼ਕਤੀ ਵਿਚ ਵਾਧਾ ਹੋਵੇਗਾ।

Leave a Reply

Your email address will not be published. Required fields are marked *

Close