fbpx
All NewsCelebrityCinemaEntertainmentNationalNewsPunjab

ਜਨਮਦਿਨ ਵਿਸ਼ੇਸ਼ : ਪੰਜਾਬੀਆਂ ਦੇ ਦਿਲ ਦੀ ਧੜਕਣ ਗੁਰਦਾਸ ਮਾਨ

Nri Media \- Vikram Sehajpal

04 ਜਨਵਰੀ \- ਵਿਕਰਮ ਸਹਿਜਪਾਲ

ਅੰਮ੍ਰਿਤਸਰ : ਦੁਨੀਆਂ ਭਰ ਵਿੱਚ ਜਦੋਂ ਵੀ ਕਿਸੇ ਕਲਾਕਾਰ, ਸੰਗੀਤਕਾਰ, ਗੀਤਕਾਰ ਜਾਂ ਫਿਲਮੀ ਐਕਟਰ ਦੀ ਗੱਲ ਹੁੰਦੀ ਹੈ ਤਾਂ ਸਭ ਤੋ ਪਹਿਲਾਂ ਨਾਂਅ ਗੁਰਦਾਸ ਮਾਨ ਦਾ ਹੀ ਆਉਦਾ ਹੈ। ਜੋ ਪੰਜਾਬੀਆਂ ਦੇ ਦਿਲ ਦੀ ਧੜਕਣ ਹੈ।ਪੰਜਾਬ ਦੀ ਧਰਤੀ ‘ਤੇ ਅਨੇਕਾਂ ਹੀ ਕਲਾਕਾਰਾਂ ਨੇ ਆਪਣੀ ਕਲਾਕਾਰੀ ਨੂੰ ਪੰਜਾਬੀਆਂ ਦੇ ਅੱਗੇ ਰੱਖਿਆ ਹੈ ਪਰ ਗੁਰਦਾਸ ਮਾਨ ਦਾ ਮੁਕਾਬਲਾ ਕੋਈ ਵੀ ਨਾ ਕਰ ਸਕਿਆ।ਗੁਰਦਾਸ ਮਾਨ ਦਾ ਨਾਮ ਸੁਣਦੀਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ੍ਹ ਜਾਂਦੇ ਹਨ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਗੁਰਦਾਸ ਮਾਨ ਦਾ ਅੱਜ ਜਨਮ ਦਿਨ ਹੈ ਅਤੇ ਅੱਜ ਉਹ 62 ਸਾਲ ਦੇ ਹੋ ਗਏ ਹਨ।ਇਸ ਦੌਰਾਨ ਉਨ੍ਹਾਂ ਨੇ ਆਪਣੀ ਮਾਤਾ ਤੇਜ ਕੌਰ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝਾ ਕਰਦਿਆਂ ਹੋਇਆਂ ਲਿਖਿਆ ਹੈ ਕਿ “ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਕਿ ਇਸ ਮਾਂ ਨੇ ਮੈਨੂੰ ਜਨਮ ਦਿੱਤਾ ਹੈ।

unp media

ਗੁਰਦਾਸ ਮਾਨ ਦੀ ਬਾਕੀ ਕਲਾਕਰਾਂ ਨਾਲੋਂ ਇੱਕ ਗੱਲ ਹੋਰ ਵੀ ਵੱਖਰੀ ਹੈ, ਉਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਪੰਜਾਬੀ ਗਾਣਿਆਂ ਦੇ ਮਾਧਿਅਮ ਨਾਲ ਪੰਜਾਬੀ ਸਮਾਜ ਵਿੱਚ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਹੈ।ਜੇਕਰ ਗੁਰਦਾਸ ਮਾਨ ਦੀਆਂ ਉਪਲਬਧੀਆਂ ਦੀ ਗੱਲ ਕਰੀਏ ਤਾਂ 14 ਦਸੰਬਰ 2012 ਨੂੰ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ 36ਵੇਂ ਦੀਕਸ਼ਾਂਤ ਸਮਾਰੋਹ ਵਿੱਚ ਗਵਰਨਰ ਨੇ ਡਾਕਟਰੇਟ ਆਫ ਲਿਟਰੇਚਰ ਦੀ ਮਾਨ ਉਪਾਧੀ ਨਾਲ ਸਨਮਾਨਿਤ ਕੀਤਾ ਸੀ।ਇਸ ਤੋਂ ਇਲਾਵਾ ਸਤੰਬਰ 2010 ਵਿੱਚ ਬ੍ਰਿਟੇਨ ਦੇ ਵੋਲਵਜਰਹੈਮਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ ਵਿੱਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੇ ਨਾਲ ਸਰ ਪਾਲ,ਮਕਕਾਨਰਟਨੀ, ਬਿਲ ਕਾਸਬੀਬ ਅਤੇ ਬਾਬ ਡਾਇਲਨ ਨੂੰ ਵੀ ਇਸ ਸਨਮਾਨ ਨਾਲ ਨਵਾਜਿਆ ਗਿਆ।

Leave a Reply

Your email address will not be published. Required fields are marked *

Close