fbpx
CelebrityCinemaEntertainmentHealthLifeMoreNews

ਰਿਤਿਕ ਰੋਸ਼ਨ ਦੇ ਪਿਤਾ ਨੂੰ ਹੋਇਆ ਕੈਂਸਰ, ਇੰਸਟਾਗ੍ਰਾਮ ਤੇ ਸਾਂਝੀ ਕੀਤੀ ਜਾਣਕਾਰੀ

simran kaur- nri media

9 ਜਨਵਰੀ, ਸਿਮਰਨ ਕੌਰ- (NRI MEDIA) :

ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਫਿਲਮ ਮੇਕਰ ਰਾਕੇਸ਼ ਰੌਸ਼ਨ ਨੂੰ ਕੁਝ ਹਫ਼ਤੇ ਪਹਿਲਾਂ Squamous Cell Carcinoma ਦੀ ਪਹਿਲੀ ਸਟੇਜ ਡਾਇਗਨਾਜ ਹੋਈ। ਆਮ ਭਾਸ਼ਾ ਵਿਚ ਇਸ ਨੂੰ ਸਮਝੀਏ ਤਾਂ ਰਾਕੇਸ਼ ਰੌਸ਼ਨ ਨੂੰ ਇਕ ਤਰ੍ਹਾਂ ਦਾ ਕੈਂਸਰ ਹੈ। ਇਸ ਵਿਚ ਐਬਨਾਰਮਲ ਸੈਲਸ ਦੀ ਗਰੋਥ ਗਲੇ ਵਿਚ ਵੱਧ ਜਾਂਦੀ ਹੈ।

ਰਿਤਿਕ ਰੌਸ਼ਨ ਨੇ ਪਿਤਾ ਰਾਕੇਸ਼ ਰੌਸ਼ਨ ਦੇ ਨਾਲ ਜਿੱਮ ਵਿਚ ਵਰਕਆਉਟ ਦੇ ਦੌਰਾਨ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ, ਮੈਂ ਅੱਜ ਸਵੇਰੇ ਡੈਡ ਨੂੰ ਵਰਕਆਉਟ ਕਰਨ ਲਈ ਪੁੱਛਿਆ, ਮੈਨੂੰ ਪਤਾ ਸੀ ਉਹ ਸਰਜਰੀ ਦੇ ਦਿਨ ਵੀ ਐਕਸਰਸਾਇਜ ਕਰਨਾ ਨਹੀਂ ਛੱਡਣਗੇ। ਹਾਲ ਹੀ ਵਿਚ ਗਲੇ ‘ਚ Squamous Cell Carcinoma ਦਾ ਪਤਾ ਚੱਲਿਆ। ਅੱਜ ਉਹ ਅਪਣੀ ਜੰਗ ਲਡਣਗੇ। ਅਸੀਂ ਸੌਭਾਗਿਅਸ਼ਾਲੀ ਹਾਂ ਕਿ ਸਾਡੀ ਫੈਮਲੀ ਨੂੰ ਤੁਹਾਡੇ ਵਰਗਾ ਲੀਡਰ ਮਿਲਿਆ।

 

Leave a Reply

Your email address will not be published. Required fields are marked *

Close