fbpx
All NewsCricketNationalNewsPoliticsSports

ਅਸ਼ਲੀਲ ਟਿੱਪਣੀਆਂ ਦਾ ਮਾਮਲਾ : ਪਾਂਡਿਆ ਅਤੇ ਰਾਹੁਲ ਤੇ ਲੱਗ ਸਕਦਾ ਹੈ ਬੈਨ

Nri Media \- Vikram Sehajpal

10 ਜਨਵਰੀ \- ਵਿਕਰਮ ਸਹਿਜਪਾਲ

ਨਵੀਂ ਦਿੱਲੀ : ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਪ੍ਰਮੁੱਖ ਵਿਨੋਦ ਰਾਏ ਨੇ ਭਾਰਤੀ ਖਿਡਾਰੀ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ‘ਤੇ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ ‘ਤੇ ਵਿਵਾਦਗ੍ਰਸਤ ਟਿੱਪਣੀ ਲਈ ਵੀਰਵਾਰ ਨੂੰ ਦੋ ਵਨ ਡੇ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼ ਕੀਤੀ ਪਰ ਸਾਥੀ ਮੈਂਬਰ ਡਾਇਨਾ ਇਡੁਲਜੀ ਨੇ ਇਹ ਮਾਮਲਾ ਬੀ.ਸੀ.ਸੀ.ਆਈ. ਦੀ ਕਾਨੂੰਨੀ ਬ੍ਰਾਂਚ ਦੇ ਕੋਲ ਭੇਜਿਆ ਹੈ। ਪੰਡਯਾ ਦੀ ਟਿੱਪਣੀ ਨੂੰ ਮਹਿਲਾ ਵਿਰੋਧੀ ਅਤੇ ਸੈਕਸਸਿਟ ਕਰਾਰ ਦਿੱਤਾ ਗਿਆ ਅਤੇ ਚਾਰੇ ਪਾਸਿਓਂ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ ਜਿਸ ਕਰਕੇ ਸੀ.ਓ.ਏ. ਨੂੰ ਬੁੱਧਵਾਰ ਨੂੰ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ। ਇਸ ਆਲਰਾਊਂਡਰ ਨੇ ਇਸ ਦੇ ਜਵਾਬ ‘ਚ ਕਿਹਾ ਕਿ ਉਹ ਨਿਮਰਤਾ ਨਾਲ ਮੁਆਫੀ ਮੰਗਦੇ ਹਨ ਅਤੇ ਉਹ ਦੁਬਾਰਾ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਗੇ।

Image result for pandya and rahul comments

”ਮੈਂ ਹਾਰਦਿਕ ਦੇ ਜਵਾਬ ਨਾਲ ਇਤਫਾਕ ਨਹੀਂ ਰਖਦਾ ਅਤੇ ਮੈਂ ਦੋਹਾਂ ਖਿਡਾਰੀਆਂ ਲਈ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ ਅੰਤਿਮ ਫੈਸਲਾ ਉਦੋਂ ਲਿਆ ਜਾਵੇਗਾ ਜਦੋਂ ਡਾਇਨਾ ਇਸ ਦੀ ਇਜਾਜ਼ਤ ਦੇ ਦੇਵੇਗੀ। ਇਸ ਲਈ ਇਹ ਫੈਸਲਾ ਉਦੋਂ ਹੀ ਲਿਆ ਜਾਵੇਗਾ ਜਦੋਂ ਉਹ ਆਪਣੀ ਇਜਾਜ਼ਤ ਦੇ ਦੇਵੇਗੀ। ਜਿੱਥੋਂ ਤਕ ਮੇਰਾ ਸਬੰਧ ਹੈ ਇਸ ਤਰ੍ਹਾਂ ਦੀਆਂ ਟਿੱਪਣੀਆਂ ਮੂਰਖਤਾਪੂਰਨ ਸਨ ਅਤੇ ਮੰਨਣਯੋਗ ਨਹੀਂ ਹਨ।      -ਰਾਏ

ਪਤਾ ਲੱਗਾ ਹੈ ਕਿ ਇਡੁਲਜੀ ਨੇ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ, ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਅਤੇ ਖਜ਼ਾਨਚੀ ਅਨਿਰੁਧ ਚੌਧਰੀ ਤੋਂ ਇਸ ਮੁੱਦੇ ‘ਤੇ ਰਾਏ ਮੰਗੀ ਹੈ।

Leave a Reply

Your email address will not be published. Required fields are marked *

Close