fbpx
americaLifeNewsWorld

ਇਰਾਨ ਨੇ ਯੂ.ਐਸ ਨੇਵੀ ਦੇ ਸੈਨਿਕ ਮਾਇਕਲ ਵ੍ਹਾਈਟ ਨੂੰ ਕੀਤਾ ਗਿਰਫ਼ਤਾਰ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

10 ਜਨਵਰੀ, ਸਿਮਰਨ ਕੌਰ- (NRI MEDIA) :

ਈਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਸਾਬਕਾ ਅਮਰੀਕੀ ਜਲ ਸੈਨਿਕ ਮਾਈਕਲ ਆਰ ਵ੍ਹਾਈਟ ਨੂੰ ਗ੍ਰਿਫਤਾਰ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਕਾਲ ‘ਚ ਕਿਸੇ ਅਮਰੀਕੀ ਦੀ ਈਰਾਨ ‘ਚ ਇਹ ਪਹਿਲੀ ਗ੍ਰਿਫਤਾਰੀ ਹੈ। ਇਸ ਨਾਲ ਦੋਨੋਂ ਦੇਸ਼ਾਂ ‘ਚ ਪਹਿਲਾਂ ਤੋਂ ਜਾਰੀ ਤਣਾਅ ਹੋਰ ਵੱਧ ਸਕਦਾ ਹੈ।

ਵਿਸ਼ਵ ਸ਼ਕਤੀਆਂ ਨਾਲ ਈਰਾਨ ਦੇ ਪਰਮਾਣੂ ਸਮਝੌਤੇ ਨਾਲ ਅਮਰੀਕਾ ਮਈ ‘ਚ ਇਕਪਾਸੜ ਬਾਹਰ ਹੋ ਗਿਆ ਸੀ। ਉਦੋਂ ਤੋਂ ਦੋਨੋਂ ਦੇਸ਼ਾਂ ‘ਚ ਤਣਾਅ ਚੱਲ ਰਿਹਾ ਹੈ। ਮਾਈਕਲ ਦੀ ਗ੍ਰਿਫਤਾਰੀ ਦੇ ਕਾਰਨ ਹਾਲੇ ਸਪੱਸ਼ਟ ਨਹੀਂ ਹਨ ਪਰ ਈਰਾਨ ਪਹਿਲਾਂ ਵੀ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਨੂੰ ਹਿਰਾਸਤ ‘ਚ ਲੈ ਕੇ ਉਨ੍ਹਾਂ ਦਾ ਇਸਤੇਮਾਲ ਸੌਦੇਬਾਜ਼ੀ ਲਈ ਕਰਦਾ ਰਿਹਾ ਹੈ।

ਅਮਰੀਕੀ ਦੀ ਇਕ ਅਕਬਰ ‘ਚ ਖੁਲਾਸਾ ਹੋਇਆ ਹੈ ਕਿ ਮਾਈਕਲ ਦੀ ਮਾਂ ਜੋਆਨ ਵ੍ਹਾਈਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਬੇਟੇ ਦੇ ਜ਼ਿੰਦਾ ਅਤੇ ਕੈਦ ਹੋਣ ਦੀ ਸੂਚਨਾ ਤਿੰਨ ਹਫ਼ਤੇ ਪਹਿਲਾਂ ਮਿਲੀ। ਜੋਹਾਨ ਨੇ ਕਿਹਾ ਕਿ ਉਨ੍ਹਾਂ ਦਾ 46 ਸਾਲਾ ਬੇਟਾ ਮਾਈਕਲ ਆਪਣੀ ਗਰਲਫ੍ਰੈਂਡ ਨੂੰ ਮਿਲਣ ਈਰਾਨ ਗਿਆ ਸੀ। ਮਾਈਕਲ ਦੇ ਇਲਾਵਾ ਚਾਰ ਹੋਰ ਅਮਰੀਕੀ ਵੀ ਇਸ ਸਮੇਂ ਈਰਾਨ ਦੀ ਕੈਦ ਵਿਚ ਹਨ।

Leave a Reply

Your email address will not be published. Required fields are marked *

Close