fbpx
All NewsamericaLifeWorld

ਵਰਲਡ ਬੈਂਕ ਦੀ ਅਗਲੀ ਪ੍ਰਧਾਨ ਬਣ ਸਕਦੀ ਹੈ ਇਵਾਂਕਾ ਟਰੰਪ

simran kaur- nri media

12 ਜਨਵਰੀ, ਸਿਮਰਨ ਕੌਰ- (NRI MEDIA) :

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਵਰਲਡ ਬੈਂਕ ਦੀ ਅਗਲੀ ਪ੍ਰਧਾਨ ਬਣ ਸਕਦੀ ਹੈ। ਇਵਾਂਕਾ ਦਾ ਨਾਮ ਵਰਲਡ ਬੈਂਕ ਦੇ ਪ੍ਰਧਾਨ ਅਹੁਦੇ ਦੀ ਦੌੜ ਵਿਚ ਸ਼ਾਮਲ ਹੈ। ਇਵਾਂਕਾ ਹਜੇ ਵਾਈਟ ਹਾਉਸ ਦੀ ਸਲਾਹਕਾਰ ਹੈ ਅਤੇ ਉਹ ਮੌਜੂਦਾ ਪ੍ਰਧਾਨ ਜਿਮ ਯਾਂਗ ਕਿਮ ਦੀ ਥਾਂ ਲੈ ਸਕਦੀ ਹੈ।

ਖਬਰਾਂ ਦੇ ਮੁਤਾਬਕ ਪਤਾ ਲਗਾ ਹੈ ਕਿ ਪ੍ਰਧਾਨ ਅਹੁਦ ਦੀ ਦੌੜ ਵਿਚ ਇਵਾਂਕਾ ਤੋਂ ਇਲਾਵਾ ਹੋਰ ਸੰਭਾਵਿਕ ਉਮੀਦਵਾਰਾਂ ਵਿਚ ਸੰਯੁਕਤ ਰਾਸ਼ਟਰ ਦੇ ਸਾਬਕਾ ਰਾਜਦੂਤ ਨਿੱਕੀ ਹੇਲੀ ਵੀ ਸ਼ਾਮਿਲ ਹਨ। ਦੱਸ ਦਈਏ ਕਿ ਕਈ ਗਲੋਬਲ ਇੰਸਟੀਚਿਊਸ਼ਨ ਵਰਗੇ ਵਰਲਡ ਬੈਂਕ ਨੇ ਟਰੰਪ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ ਪਰ ਹੁਣ ਪ੍ਰਧਾਨ ਅਹੁਦੇ ਲਈ ਕਿਸੇ ਦਾ ਨਾਮ ਸੁਝਾਉਣ ਨੂੰ ਕਿਹਾ ਹੈ। ਦਰਹਸਲ ਵਰਲਡ ਬੈਂਕ ਦੇ ਪ੍ਰੈਜ਼ਿਡੈਂਟ ਜਿਮ ਯਾਂਗ ਕਿਮ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਜਨਵਰੀ ਦੇ ਅਖੀਰ ਵਿਚ ਅਸਤੀਫ਼ਾ ਦੇ ਦੇਣਗੇ।

Leave a Reply

Your email address will not be published. Required fields are marked *

Close