fbpx
All NewsCelebrityCinemaEntertainmentNationalNewsTorontoWorld

ਬਾਲੀਬੁੱਡ ਅਭਿਨੇਤਾ ਕਾਦਰ ਖਾਨ ਕੈਨੇਡਾ ‘ਚ ਹੋਏ ਸਪੁਰਦ-ਏ-ਖਾਕ

Nri Media \- Vikram Sehajpal

3 ਜਨਵਰੀ \- ਵਿਕਰਮ ਸਹਿਜਪਾਲ

ਟੋਰਾਂਟੋ : ਤੁਹਾਨੂੰ ਦੱਸ ਦਈਏ ਕਿ ਬਾਲੀਬੁੱਡ ਦੇ ਮੰਨੇ ਹੋਏ ਅਭਿਨੇਤਾ ਤੇ ਲੇਖਕ ਕਾਦਰ ਖਾਨ ਨੂੰ ਕੈਨੇਡਾ ਦੇ ਮਿਸੀਸਾਗਾ ‘ਚ ਮੇਦੋਵਾਲੇ ਕਬਰਿਸਤਾਨ ‘ਚ ਬੁੱਧਵਾਰ ਰਾਤ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਸਪੁਰਦ-ਏ-ਖਾਕ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਨੂੰ ਮਸਜਿਦ ‘ਚ ਰੱਖਿਆ ਗਿਆ, ਜਿਥੇ ਨਮਾਜ਼ ਤੇ ਹੋਰ ਰਸਮਾਂ ਨਿਭਾਈਆਂ ਗਈਆਂ। ਬਾਲੀਬੁੱਡ ਅਭਿਨੇਤਾ ਦਾ ਇਕ ਜਨਵਰੀ ਨੂੰ ਲੰਬੀ ਬੀਮਾਰੀ ਤੋਂ ਬਾਅਦ ਕੈਨੇਡਾ ‘ਚ ਟੋਰਾਂਟੋ ਦੇ ਇਕ ਹਸਪਤਾਲ ‘ਚ ਦਿਹਾਂਤ ਹੋ ਗਿਆ ਸੀ। ਉਹ 81 ਸਾਲ ਦੇ ਸਨ। ਅੰਤਿਮ ਸੰਸਕਾਰ ‘ਚ ਦੋਸ ਤੇ ਪਰਿਵਾਰ ਦੇ ਲੋਕ ਸ਼ਾਮਲ ਹੋਏ। ਕਾਦਰ ਖਾਨ ਨੂੰ ਬੀਮਾਰੀ ਦੇ ਇਲਾਜ ਲਈ 2017 ‘ਚ ਕੈਨੇਡਾ ਲਿਜਾਇਆ ਗਿਆ ਸੀ।

unitednripost

ਉਨ੍ਹਾਂ ਤੁਰਨ ‘ਚ ਪਰੇਸ਼ਾਨੀ ਸੀ। ਕਾਦਰ ਖਾਨ ਦੇ ਪਰਿਵਾਰ ਦੇ ਕਈ ਲੋਕ ਕੈਨੇਡਾ ‘ਚ ਹੀ ਰਹਿੰਦੇ ਹਨ। ਬੀਤੇ ਦਿਨੀਂ ਗੰਭੀਰ ਬੀਮਾਰੀ ਕਾਰਨ ਉਨ੍ਹਾਂ ਨੂੰ ਰੇਗੂਲਰ ਵੈਂਟੀਲੇਟਰ ਤੋਂ ਹਟਾ ਕੇ ਬੀਆਈਪੀਏਪੀ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਸਦੀ ਦੇ ਮਹਾਨਾਇਕ ਅਮਿਤਾਬ ਬੱਚਨ ਨੇ ਕਾਦਰ ਖਾਨ ਦੇ ਦਿਹਾਂਤ ‘ਤੇ ਦੁੱਖ ਵਿਅਕਤ ਕਰਦੇ ਹੋਏ ਟਵੀਟ ਕੀਤਾ ਕਿ ਕਾਦਰ ਖਾਨ ਦਾ ਦਿਹਾਂਤ, ਦੁਖਦ ਨਿਰਾਸ਼ਾਜਨਕ ਖਬਰ ਹੈ। ਉਹ ਇਕ ਸ਼ਾਨਦਾਰ ਕਲਾਕਾਰ ਦੇ ਨਾਲ-ਨਾਲ ਇਕ ਮਸ਼ਹੂਰ ਲੇਖਕ ਸਨ। ਉਨ੍ਹਾਂ ਨਾਲ ਮੇਰੀਆਂ ਬਹੁਤ ਸਫਲ ਫਿਲਮਾਂ ਹਨ।

Leave a Reply

Your email address will not be published. Required fields are marked *

Close