fbpx
LifeNewsSports

ਅੰਤਰਰਾਸ਼ਟਰੀ ਬਾਕਸਿੰਗ ਅਸੋਸੀਏਸ਼ਨ ‘ਚ ਮੈਰੀਕਾਮ ਬਣੀ ਨੰਬਰ 1 ਚੈਂਪੀਅਨ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

11 ਜਨਵਰੀ, ਸਿਮਰਨ ਕੌਰ- (NRI MEDIA) :

ਬੌਕਸਿੰਗ ‘ਚ ਆਪਣਾ ਨਾਮ ਬਣਾਉਣ ਵਾਲੀ ਖਿਡਾਰੀ ਮੈਰੀਕਾਮ ਅੰਤਰਰਾਸ਼ਟਰੀ ਬਾਕਸਿੰਗ ਅਸੋਸੀਏਸ਼ਨ (ਏਆਈਬੀਏ) ਦੀ ਵਰਲਡ ਰੈਂਕਿੰਗ ‘ਚ ਪਹਿਲੇ ਸਥਾਨ ਉਤੇ ਪਹੁੰਚ ਗਈ ਹੈ। ਮੈਰੀਕਾਮ ਨੇ ਪਿਛਲੇ ਸਾਲ ਨਵੀਂ ਦਿੱਲੀ ਵਿਚ ਵਰਲਡ ਚੈਂਪੀਅਨ ਬਣੀ ਸੀ। ਇਹ ਉਸਦਾ ਛੇਵਾਂ ਵਰਲਡ ਚੈਂਪੀਅਨਸ਼ਿਪ ਖਿਤਾਬ ਸੀ। ਉਸ ਨੂੰ 48 ਕਿੱਲੋਗ੍ਰਾਮ ਭਾਰ ਵਰਗ ਵਿਚ 1700 ਅੰਕ ਮਿਲੇ ਹਨ।

ਹਾਲਾਂਕਿ, ਅਗਲੇ ਸਾਲ ਟੋਕਿਯੋ ਵਿਚ ਹੋਣ ਵਾਲੇ ਓਲੰਪਿਕ ਖੇਡਾਂ ਵਿਚ ਮੈਰੀਕਾਮ 48 ਦੀ ਜਗ੍ਹਾ 51 ਕਿੱਲੋਗ੍ਰਾਮ ਭਾਰ ਵਰਗ ਵਿਚ ਚੁਣੋਤੀ ਪੇਸ਼ ਕਰੇਗੀ। ਮੈਰੀਕਾਮ ਨੇ 2018 ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਅਤੇ ਪੋਲੈਂਡ ਵਿਚ ਹੋਏ ਇਕ ਟੂਰਨਾਮੈਂਟ ਵਿਚ ਗੋਲਡ ਜਿੱਤਿਆ ਸੀ। ਉਥੇ ਹੀ, ਬੁਲਗਾਰੀਆ ਵਿਚ ਸਤ੍ਰੰਦਜਾ ਮੈਮੋਰੀਅਲ ਟੂਰਨਾਮੈਂਟ ਵਿਚ ਸਿਲਵਰ ਮੈਡਲ ਅਪਣੇ ਨਾਮ ਕੀਤਾ ਸੀ।

Leave a Reply

Your email address will not be published. Required fields are marked *

Close