fbpx
Punjab

ਨਵੀਆਂ ਪੰਚਾਇਤਾਂ ਗਲੀਆਂ ਨਾਲੀਆਂ ਤੋਂ ਇਲਾਵਾ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਵੱਲ ਵੀਂ ਧਿਆਨ ਦੇਣ : ਸੱਚਰ

Nri Media

10 ਜਨਵਰੀ \- ਐਨ.ਆਰ.ਆਈ. ਮੀਡਿਆ

ਅੰਮ੍ਰਿਤਸਰ (ਇੰਦਰਜੀਤ ਸਿੰਘ ਚਾਹਲ) : ਪੰਜਾਬ ਵਿੱਚ ਪੰਚਾਇਤੀ ਚੋਣਾਂ ਦੌਰਾਨ ਨਵੀਆਂ ਬਣੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਇਕਸਾਰਤਾ ਨਾਲ ਵਿਕਾਸ ਕਾਰਜ ਕਰਨ ਤੇ ਗਲੀਆਂ ਨਾਲੀਆਂ ਤੋਂ ਇਲਾਵਾ ਪੰਚਾਇਤਾਂ ਨੂੰ ਅੱਜ ਦੇ ਯੁੱਗ ਵਿੱਚ ਲੋਕਾਂ ਨੂੰ ਲੋੜੀਂਦੀਆਂ ਅਤਿੁ ਬੁਨਿਆਦੀ ਸਹੂਲਤਾਂ ਵੱਲ ਵੀਂ ਧਿਆਨ ਦੇਣ ਲਈ ਪ੍ਰੇਰਿਤ ਕਰਦਿਆਂ ਜਿਲਾਂ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਨਵੇਂ ਜਿੱਤ ਕੇ ਆਏ ਪੰਚਾਂ ਸਰਪੰਚਾਂ ਨੂੰ ਸਮਝਾਉਦਿਆਂ ਕਿਹਾ ਕਿ ਅੱਜ ਪਿੰਡਾਂ ਦਾ ਵੱਡੇ ਪੱਧਰ ਤੇ ਸਰਵਪੱਖੀ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਜਦੋਂ ਸਮੁੱਚੇ ਪਿੰਡ ਵਾਸੀਆਂ ਦੀ ਇੱਕਜੁੱਟਤਾ ਨਾਲ ਪੰਚਾਇਤਾਂ ਲੋਕਾਂ ਦੀ ਭਲਾਈ ਲਈ ਧੜੇਬੰਦੀ ਅਤੇ ਭਰਿਸ਼ਟਾਚਾਰ ਤੋਂ ਮੁਕਤ ਹੋ ਕੇ ਪਿੰਡਾਂ ਵਿੱਚ ਵਿਕਾਸ ਕਰਨ ਦੇ ਨਾਲ -ਨਾਲ ਪਿੰਡਾਂ ਵਿੱਚ ਬੁਨਿਆਦੀ ਢਾਂਚੇ ‘ਚ ਸੁਧਾਰ ਅਤੇ ਪੇਂਡੂ ਅਰਥਚਾਰੇ ਦੀ ਮਜਬੂਤੀ ਲਈ ਪਿੰਡਾਂ ਵਿੱਚ ਸਹੀ ਸਿੱਖਿਆ, ਸਿਹਤ ਸਹੂਲਤਾਂ ਤੇ ਨੌਜਵਾਨਾਂ ਨੂੰ ਨਸ਼ਿਆ ਤੋਂ ਰਹਿਤ ਕਰਨ ਲਈ ਅਤੇ ਨੌਜਵਾਨਾਂ ਦੇ ਰੁਜ਼ਗਾਰ ਲਈ ਨੌਜਵਾਨਾਂ ਲਈ ਮਲਟੀ ਸਕਿੱਲ ਵੋਕੇਸ਼ਨਲ ( ਹੱਥੀਂ ਕੰਮ ਕਰਨ ) ਸਿੱਖਿਆ ਦਾ ਪ੍ਰਬੰਧ ਕਰਨ ਦੇ ਨਾਲ ਖੇਡਾਂ ਵੱਲ ਪ੍ਰੇਰਤ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ‘ਚ ਨਸ਼ਿਆ ਤੇ ਵਿਦੇਸ਼ਾਂ ਵੱਲ ਵੱਧ ਰਹੇਂ ਰੁਝਾਨ ਨੂੰ ਰੋਕਣ ਲਈ ਪੰਚਾਇਤਾਂ ਖੇਤੀਬਾੜੀ ਅਤੇ ਸਮਰਥਕ ਕਾਰਜ, ਲਘੂ ਅਤੇ ਕੁਟੀਰ ਉਦਯੋਗ, ਸੈਲਫ ਹੈਲਪ ਗਰੁੱਪ ਅਪਨਾਉਣ ਤੇ ਸਸਤਾ ਕਰਜਾਂ ਮੁਹੱਈਆ ਕਰਵਾਉਣ ਵਰਗੇ ਪ੍ਰਬੰਧ ਕਰਨ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਲਗਵਾਉਣ। ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਦੇ ਲੋਕ ਜੋ ਸਾਡੀ ਰੀੜ ਦੀ ਹੱਡੀ ਹਨ ਜੇ ਉਹ ਹੀ ਪਿਛੜ ਗਏ ਤਾਂ ਪੰਜਾਬ ਤੇ ਦੇਸ਼ ਦਾ ਢਾਂਚਾ ਕਿਵੇਂ ਮਜਬੂਤ ਹੋਵੇਗਾ, ਸੋ ਅੱਜ ਪੇਂਡੂ ਖੇਤਰ ਦਾ ਵਾਤਾਵਰਨ ਅਤੇ ਲੋਕਾਂ ਦਾ ਆਰਥਿਕ ਤੇ ਸਮਾਜਿਕ ਪੱਖੋਂ ਮਜਬੂਤ ਹੋਣਾ ਅਤਿ ਜ਼ਰੂਰੀ ਹੈ।

Leave a Reply

Your email address will not be published. Required fields are marked *

Close