fbpx
Punjab

ਕਿਸੇ ਵੀ ਪ੍ਰਕਾਰ ਦੀ ਹਿੰਸਾ, ਸਰੀਰਕ ਸੋਸ਼ਨ,ਯੌਨ ਸੋਸ਼ਨ ਤੋਂ ਪੀੜਤ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਹਨ ਮੁਫਤ ਸਿਹਤ ਤੇ ਕਾਨੂੰਨੀ ਸੇਵਾਵਾਂ

Nri Media

10 ਜਨਵਰੀ \- ਐਨ.ਆਰ.ਆਈ. ਮੀਡਿਆ

ਗੁਰਦਾਸਪੁਰ (ਇੰਦਰਜੀਤ ਸਿੰਘ ਚਾਹਲ) : ਸਿਵਲ ਹਸਪਤਾਲ, ਬੱਬਰੀ ਰੋਡ ਗੁਰਦਾਸਪੁਰ ਵਿਚ ਸਥਾਪਿਤ ‘ਵਨ ਸਟਾਪ ਸੈਂਟਰ’ (ON5 S“OP 35N“R5 ) ਸਫਲਤਾਪੂਰਵਕ ਚੱਲ ਰਿਹਾ ਹੈ । ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਏ ਜਾ ਰਹੇ ‘ਵਨ ਸਟਾਪ ਸੈਂਟਰ’ ਵਿਚ ਕਿਸੇ ਵੀ ਪ੍ਰਕਾਰ ਦੀ ਹਿੰਸਾ, ਸਰੀਰਕ ਸੋਸ਼ਨ,ਯੌਨ ਸੋਸ਼ਨ ਤੋਂ ਪੀੜਤ ਔਰਤਾਂ ਨੂੰ ਅਸਥਾਈ ਆਸਰਾ ਅਤੇ ਨਾਲ ਹੀ ਮੁਫਤ ਸਿਹਤ, ਕਾਨੂੰਨੀ ,ਕਾਊਂਸਲਿੰਗ ਅਤੇ ਪੁਲਿਸ ਮਦਦ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਜਿਲਾ ਪ੍ਰੋਗਰਾਮ ਅਫਸਰ ਮੈਡਮ ਸੁਮਨਦੀਪ ਕੋਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਹੇਠ ਇਸ ਸੈਂਟਰ ਵਿਚ ਘਰੇਲੂ ਹਿੰਸਾ, ਯੌਨ ਸੋਸ਼ਨ ਅਤੇ ਤੇਜਾਬੀ ਹਮਲੇ ਤੋਂ ਪੀੜਤ ਔਰਤਾਂ ਅਤੇ ਮਨੁੱਖੀ ਤਸਕਰੀ ਦਾ ਸ਼ਿਕਾਰ ਔਰਤਾਂ ਅਤੇ 18 ਸਾਲ ਤਕ ਦੀਆਂ ਲੜਕੀਆਂ ਵੀ ਜੋ ਇਸ ਪ੍ਰਕਾਰ ਦੇ ਵਰਤਾਰੇ ਦਾ ਸ਼ਿਕਾਰ ਹੋ ਜਾਂਦੀਆਂ ਹਨ ਨੂੰ ਅਸਥਾਈ ਆਸਰਾ ਅਤੇ ਮੁਫਤ ਸਿਹਤ, ਕਾਨੂੰਨੀ, ਕਾਊਂਸਲਿੰਗ ਅਤੇ ਪੁਲਿਸ ਸਹਾਇਤਾ ਦੀਆਂ ਸੇਵਾਵਾਂ ਇੱਕੋ ਛੱਤ ਹੇਠਾਂ ਦੇਣ ਲਈ ਨਿਊ ਸਿਵਲ ਹਸਪਤਾਲ, ਗੁਰਦਾਸਪੁਰ, ਬੱਬਰੀ ਬਾਈਬਾਸ ਵਿਖੇ ਦੂਸਰੀ ਮੰਜਿਲ , ਸਾਹਮਣੇ ਸਰਜੀਕਲ ਵਾਰਡ ‘ਵਨ ਸਟਾਪ ਸੈਂਟਰ ‘ਚੱਲ ਰਿਹਾ ਹੈ।

ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪੀੜਤ ਔਰਤਾਂ ਅਤੇ ਬੱਚੀਆਂ ਇੱਥੇ ਸੰਪਰਕ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਦਰਜ ਕਰਨ ਲਈ 24 ਘੰਟੇ ਚਲਦਾ ਟੋਲ ਫਰੀ ਨੰਬਰ 181 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਇਸ ਸੈਂਟਰ ਵਿਚ ਜੁਲਾਈ 2017 ਤੋਂ ਲੈ ਕੇ ਦਸੰਬਰ 2018 ਤਕ 83 ਅੋਰਤਾਂ ਦੀ ਮਦਦ ਕੀਤੀ ਗਈ ਹੈ, ਜੋ ਘਰੇਲੂ ਹਿੰਸਾ ਆਦਿ ਦਾ ਸ਼ਿਕਾਰ ਸਨ। ਉਨਾਂ ਦੱਸਿਆ ਕਿ ਇਥੇ ਬੇਸਹਾਰਾ ਅੋਰਤਾਂ ਨੂੰ ਪੁਲਿਸ ਸਹਾਇਤਾ, ਮੈਡੀਕਲ ਏਡ, ਲੀਗਲ ਏਡ ਆਦਿ ਮੁਹੱਈਆ ਕਰਵਾਈ ਜਾਂਦੀ ਹੈ ਤੇ 5 ਦਿਨ ਤਕ ਇਥੇ ਰੱਖਿਆ ਜਾਂਦਾ ਹੈ। ਉਨਾਂ ਦੱਸਿਆ ਕਿ 5 ਦਿਨਾਂ ਬਾਅਦ ਅਗਰ ਅੋਰਤ ਦਾ ਕੋਈ ਪਰਿਵਾਰਕ ਮੈਂਬਰ ਜਾਂ ਹੋਰ ਕੋਈ ਰਿਸ਼ਤੇਦਾਰ ਲੈ ਜਾਂਦਾ ਹੈ ਅਗਰ ਨਹੀਂ ਤਾਂ ਅੋਰਤਾਂ ਨੂੰ ਜਲੰਧਰ ਵਿਖੇ ਵਿੱਡੋ ਹੋਮ ਵਿਖੇ ਭੇਜ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *

Close