fbpx
All NewsNewsSportsWorld

ਮਹਿਲਾ ਮੁੱਕੇਬਾਜ਼ ਨੇ ਲੁਟੇਰੇ ਦੀ ਭਣਿਆ ਨਾਸਾਂ

Nri Media \- Vikram Sehajpal

09 ਜਨਵਰੀ \- ਵਿਕਰਮ ਸਹਿਜਪਾਲ

ਵੈੱਬ ਡੈਸਕ : ਬ੍ਰਾਜ਼ੀਲ ਦੇ ਰਿਓ ਦੇ ਜਨੇਰਿਓ (Rio De Janeiro) ‘ਚ ਘਰ ਦੇ ਬਾਹਰ ਕੈਬ ਦੀ ਉਡੀਕ ਕਰ ਰਹੀ ਇਕ ਮਹਿਲਾ ‘ਤੇ ਚੋਰ ਨੇ ਬੰਦੂਕ ਤਾਣ ਲਈ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਚੋਰ ਨੂੰ ਪਤਾ ਨਹੀਂ ਸੀ ਕਿ ਜਿਸ ਮਹਿਲਾ ਨਾਲ ਉਸ ਨੇ ਪੰਗਾ ਲਿਆ ਹੈ, ਉਹ ਯੂਐਫਸੀ ਫਾਈਟਰ ਪੋਲੀਆਨਾ ਵਿਆਨਾ ਹੈ। ਇਸ ਔਰਤ ਨੇ ਝਟ ਇਸ ਚੋਰ ਨੂੰ ਚੁੱਕ ਕੇ ਥੱਲੇ ਮਾਰਿਆ ਤੇ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਪੋਲੀਆਨਾ ਵਿਆਨਾ ਨੇ ਚੋਰ ਨੂੰ ਫੜ ਕੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ, ਜਿਸ ਦੇ ਬਾਅਦ ਚੋਰ ਦੀ ਹਾਲਤ ਬੁਰੀ ਹੋ ਗਈ ਅਤੇ ਬਾਅਦ ‘ਚ ਪੁਲਿਸ ਦੇ ਹਵਾਲੇ ਕਰ ਦਿੱਤਾ।

unp media

ਫਾਈਟਰ ਪੋਲੀਆਨਾ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਬਾਰ ਕੈਬ ਦੀ ਉਡੀਕ ਕਰ ਰਹੀ ਸੀ ਤਾਂ ਇਕ ਵਿਅਕਤੀ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਸਮਾਂ ਪੁੱਛਣ ਲੱਗਿਆ। ਜਿਵੇਂ ਹੀ ਮੈਂ ਜੇਬ ‘ਚੋਂ ਮੋਬਾਈਲ ਕੱਢਿਆ ਤਾਂ ਉਹ ਦੱਬੀ ਆਵਾਜ਼ ‘ਚ ਬੋਲਿਆ ਕਿ ਆਪਣਾ ਮੋਬਾਈਲ ਮੈਨੂੰ ਦੇ ਦਿਓ ਅਤੇ ਹਿੱਲਣ ਦੀ ਕੋਸਿ਼ਸ਼ ਨਾ ਕਰਨਾ ਕਿਉਂਕਿ ਮੇਰੇ ਕੋਲ ਬੰਦੂਕ ਹੈ। ਐਨਾ ਕਹਿਣ ਦੇ ਬਾਅਦ ਉਸ ਨੇ ਬੰਦੂਕ ਮੇਰੀ ਪਿੱਠ ਦੇ ਪਿੱਛੇ ਲਗਾ ਦਿੱਤੀ। ਪਰ ਮੈਨੂੰ ਬੰਦੂਕ ਦੀ ਥਾਂ ਕੁਝ ਨਰਮ ਜਿਹੀ ਚੀਜ਼ ਲੱਗੀ ਅਤੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਬੰਦੂਕ ਨਹੀਂ ਹੈ। ਅੱਗੇ ਪੋਲੀਆਨਾ ਨੇ ਕਿਹਾ ਕਿ ਉਹ ਮੇਰੇ ਕਾਫੀ ਕਰੀਬ ਸੀ, ਮੈਨੂੰ ਲੱਗਿਆ ਕਿ ਜੇਕਰ ਇਸ ਕੋਲ ਬੰਦੂਕ ਹੁੰਦੀ ਤਾਂ ਉਹ ਮੇਰੇ ਐਨਾ ਕਰੀਬ ਨਾ ਹੁੰਦਾ, ਬੱਸ ਇਸ ਦੇ ਬਾਅਦ ਮੈਂ ਉੱਠ ਕੇ ਦੋ ਮੁੱਕੇ ਅਤੇ ਕਿੱਕ ਮਾਰੀ।

Leave a Reply

Your email address will not be published. Required fields are marked *

Close