fbpx
All NewsNewsPunjab

ਪਰਾਲੀ ਬਚਾਓ ਫਸਲ ਵਧਾਓ ਮੁਹਿੰਮ ਦੀ ਸਫਲਤਾ ‘ਤੇ ਕਰਵਾਇਆ ਸਨਮਾਨ ਸਮਾਰੋਹ

Nri Media

10 ਜਨਵਰੀ \- ਐਨ.ਆਰ.ਆਈ. ਮੀਡਿਆ

ਕਪੂਰਥਲਾ (ਗੁਰਦੇਵ ਭੱਟੀ) : ਪਰਾਲੀ ਬਚਾਓ ਫਸਲ ਵਧਾਓ ਮੁਹਿੰਮ ਤਹਿਤ ਗੁਰੂ ਗੋਬਿੰਦ ਸਿੰਘ ਐਜੂਕੇਸ਼ਲ ਵੈਲਫੇਅਰ ਸੁਸਾਇਟੀ ਵਲੋ ਨਬਾਰਡ ਦੇ ਸਹਿਯੋਗ ਨਾਲ ਚਲਾਈ ਗਈ ਮੁਹਿੰਮ ਦੀ ਵੱਡੀ ਸਫਲਤਾ ਹਾਸਲ ਹੋਈ ਹੈ। ਸੰਸਥਾ ਵਲੋ ਨਬਾਰਡ ਦੇ ਸਹਿਯੋਗ ਨਾਲ ਮੁਹਿੰਮ ਦੀ ਸਫਲਤਾ ਤੇ ਵਲੰਟੀਅਰ ਨੂੰ ਸਨਮਾਨਿਤ ਕਰਨ ਵਾਸਤੇ ਕਰਵਾਏ ਗਏ ਸੈਮੀਨਾਰ ਦੌਰਾਨ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੀਫ ਪ੍ਰੋਗਰਾਮ ਅਫਸਰ ਅਮਨਵੀਰ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਪ੍ਰਧਾਨ ਮੈਡਮ ਪਰਮਜੀਤ ਕੌਰ ਤੇ ਰਾਕੇਸ਼ ਵਰਮਾ ਡੀਡੀਐਮ ਨਬਾਰਡ ਦੀ ਅਗਵਾਈ ਹੇਠ ਸੰਸਥਾ ਵਲੋ ਕਿਸਾਨਾਂ ਨੂੰ ਪਰਾਲੀ ਨੂੰ ਨਾ ਅੱਗ ਲਗਾਉਣ ਸਬੰਧੀ ਜਾਗਰੂਕ ਕਰਨ ਵਾਸਤੇ ਇਕ ਜਿਲਾ ਲੈਵਲ, 3 ਬਲਾਕ ਲੈਵਲ ਤੇ 220 ਕਲਸਟਰ ਵੀਲੇਜ਼ ਪ੍ਰੋਗਰਾਮ ਕੀਤੇ ਗਏ। ਜਿਸ ਦੇ ਚਲਦੇ ਇਸ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ ਤੇ ਜਿਲੇ ਦੇ ਕਿਸਾਨਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਵੱਡੀ ਕਮੀ ਦਰਜ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਸੰਸਥਾ ਦੇ ਵਲੰਟੀਅਰ ਵਲੋ ਪਿੰਡ ਪਿੰਡ ਜਾ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾਲ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਗਿਆ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਖੇਤੀ ਮਾਹਿਰਾਂ ਤੇ ਸਰਕਾਰ ਤਕ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾ ਨੂੰ ਇਸ ਮੁਹਿੰਮ ਨੂੰ ਚਲਾਉਣ ਵਾਸਤੇ ਖੇਤੀਬਾੜੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਨਬਾਰਡ, ਬਾਗਵਾਨੀ ਵਿਭਾਗ ਆਦਿ ਵਿਭਾਗਾਂ ਦੇ ਮਾਹਿਰਾਂ ਤੋਂ ਬਹੁਤ ਸਹਿਯੋਗ ਮਿਲਿਆ ਜਿਨ੍ਹਾਂ ਨੇ ਵਲੰਟੀਅਰ ਨੂੰ ਜਾਗਰੂਕ ਕੀਤਾ।

ਸੰਸਥਾ ਵਲੋ ਕਰਵਾਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਕੁਲਵਿੰਦਰ ਸਿੰਘ ਸੰਧੂ ਡਿਪਟੀ ਡਿਪਟੀ ਬਾਗਵਾਨੀ ਕਪੂਰਥਲਾ, ਡਾ ਜੁਗਰਾਜ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ, ਰਾਕੇਸ਼ ਵਰਮਾ ਡੀਡੀਐਕ ਨਬਾਰਡ ਕਪੂਰਥਲਾ, ਸਰਵਿੰਦਰ ਸਿੰਘ ਚੀਫ ਡੀਡੀਐਮ ਪੀਐਨਬੀ, ਅਸ਼ਵਨੀ ਕੁਮਾਰ ਮੁੱਖ ਖੇਤੀਬਾੜੀ ਅਫਸਰ, ਪਰਮਜੀਤ ਸਿੰਘ ਡਾਇਰੈਕਟਰ ਆਰਸੈਟੀ ਆਦਿ ਸ਼ਾਮਲ ਹੋਏ। ਸਮਾਗਮ ਦੌਰਾਨ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਢਿੱਲਵਾਂ ਤੇ ਨਡਾਲਾ ਬਲਾਕ ਵਿਚ ਕੰਮ ਕਰਨ ਵਾਲੇ ਵਲੰਟੀਅਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

Close