fbpx
All NewsNewsPoliticsWorld

ਬਾਰਡਰ ਤੋਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਆਏ ਕਿੰਨੇ ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕੀਤਾ : ਡੋਨਾਲਡ ਟਰੰਪ

Nri Media \- Vikram Sehajpal

13 ਜਨਵਰੀ \- ਵਿਕਰਮ ਸਹਿਜਪਾਲ

ਵਾਸ਼ਿੰਗਟਨ (Media Desk) : ਟਰੰਪ ਅਮਰੀਕਾ ਆਉਣ ਵਾਲੇ ਰਫਿਊਜ਼ੀਆਂ ਦੇ ਮੁੱਦੇ ‘ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਟਰੰਪ ਇਸੇ ਮੁੱਦੇ ‘ਤੇ ਜਦੋਂ ਅਧਿਕਾਰੀਆਂ ਨਾਲ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਪੁੱਛਿਆ ਕਿ ਏਜੰਸੀਆਂ ਨੇ ਇਸ ਹਫਤੇ ਪਾਕਿਸਤਾਨ ਤੋਂ ਆਉਣ ਵਾਲੇ ਕਿੰਨੇ ਰਫਿਊਜ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਏ ਹਨ। ਟਰੰਪ ਦਾ ਇਹ ਸਵਾਲ ਮੈਕਸੀਕੋ ਬਾਰਡਰ ਦੇ ਜ਼ਰੀਏ ਦੇਸ਼ ‘ਚ ਦਾਖਲ ਹੋਏ ਵਾਲੇ ਦੱਖਣੀ ਏਸ਼ੀਆਈ ਨਾਗਰਿਕਾਂ ਦੇ ਮੱਦੇਨਜ਼ਰ ਸੀ। ਟਰੰਪ ਨੇ ਪਾਕਿਸਤਾਨ ਤੋਂ ਆਉਣ ਵਾਲੇ ਗੈਰ-ਕਾਨੂੰਨੀ ਰਫਿਊਜ਼ੀਆਂ ਦੇ ਬਾਰੇ ‘ਚ ਏਜੰਸੀਆਂ ਤੋਂ ਉਸ ਸਮੇਂ ਸਵਾਲ ਕੀਤਾ ਜਦੋਂ ਅਧਿਕਾਰੀ ਉਨਾਂ ਦੇਸ਼ਾਂ ਦੇ ਬਾਰੇ ‘ਚ ਉਨ੍ਹਾਂ ਨੂੰ ਦੱਸ ਰਹੇ ਸਨ, ਜਿਥੋਂ ਸਭ ਤੋਂ ਜ਼ਿਆਦਾ ਰਫਿਊਜ਼ੀਆਂ ਨੂੰ ਇਕ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ।
ਏਜੰਸੀ ਦੇ ਇਕ ਅਧਿਕਾਰੀ ਵੱਲੋਂ ਟਰੰਪ ਨੂੰ ਦੱਸਿਆ ਗਿਆ ਕਿ ਹੁਣ ਤੱਕ 41 ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸੈਂਟ੍ਰਲ ਅਮਰੀਕਾ ਅਤੇ ਮੈਕਸੀਕੋ ਦੇ 133 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਭਾਰਤ ਦੇ ਵੀ ਹਨ। ਕੁਝ ਪਾਕਿਸਤਾਨ ਦੇ ਅਤੇ ਕੁਝ ਰੋਮਾਨੀਆ ਤੋਂ ਵੀ ਹਨ। ਇਸ ਤੋਂ ਬਾਅਦ ਟਰੰਪ ਨੇ ਸਵਾਲ ਕੀਤਾ ਕਿ ਪਾਕਿਸਤਾਨ ਤੋਂ ਕਿੰਨੇ ਲੋਕ ਹਨ? ਮੈਕਸੀਕੋ ‘ਤੇ ਕੰਧ ਬਣਾਉਣ ਕਾਰਨ ਅਮਰੀਕਾ ‘ਚ ਸ਼ੱਟਡਾਊਨ ਪਿਛਲੇ 21 ਦਿਨਾਂ ਤੋਂ ਜਾਰੀ ਹੈ। ਅਮਰੀਕੀ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਸ਼ੱਟਡਾਊਨ ਇੰਨੇ ਜ਼ਿਆਦਾ ਦਿਨਾਂ ਤੱਕ ਚੱਲਿਆ ਹੈ। ਟਰੰਪ ਨੇ ਸਾਫ ਕਰ ਦਿੱਤਾ ਹੈ ਕਿ ਜਦ ਤੱਕ ਅਮਰੀਕੀ ਕਾਂਗਰਸ ਕੰਧ ਬਣਾਉਣ ਲਈ ਫੰਡ ਨਹੀਂ ਦਿੰਦੀ ਉਦੋਂ ਤੱਕ ਸ਼ੱਟਡਾਊਨ ਜਾਰੀ ਰਹੇਗਾ।

Leave a Reply

Your email address will not be published. Required fields are marked *

Close