fbpx
All NewsCelebrityCinemaEntertainmentNationalNewsPolitics

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫਿਲਮੀ ਸਿਤਾਰਿਆਂ ਦੀ ਬੈਠਕ

Nri Media \- Vikram Sehajpal

11 ਜਨਵਰੀ \- ਵਿਕਰਮ ਸਹਿਜਪਾਲ

ਨਵੀਂ ਦਿੱਲੀ : ਬੀਤੇ ਦਿਨੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਇਕ ਬੈਠਕ ਦੇ ਤਹਿਤ ਕੀਤੀ ਗਈ, ਜਿਸ ‘ਚ ਫਿਲਮ ਜਗਤ ਦੇ ਕਈ ਨੌਜਵਾਨ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪੀ. ਐੱਮ. ਮੋਦੀ ਵੀ ਬਾਲੀਵੁੱਡ ਕਲਾਕਾਰਾਂ ਨਾਲ ਮਿਲ ਕੇ ਕਾਫੀ ਖੁਸ਼ ਨਜ਼ਰ ਆਏ। ਬਾਲੀਵੁੱਡ ਦੇ ਹਰਫਨਮੌਲਾ ਐਕਟਰ ਰਣਵੀਰ ਸਿੰਘ ਨੇ ਸਾਥੀ ਕਲਾਕਾਰਾਂ ਤੇ ਪੀ. ਐੱਮ. ਮੋਦੀ ਨਾਲ ਇਕ ਸੈਲਫੀ ਲਈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਅਰਸਲ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਨੌਜਵਾਨ ਸਟਾਰਸ ਨੂੰ ਲੈ ਕੇ ਇਕ ਬੈਠਕ ਕੀਤੀ ਸੀ।

ਇਸ ਬੈਠਕ ‘ਚ ਪੀ. ਐੱਮ. ਨੇ ਬਾਲੀਵੁੱਡ ਕਲਾਕਾਰਾਂ ਨਾਲ ਕਈ ਮੁੱਦਿਆਂ ‘ਤੇ ਗੱਲ ਕੀਤੀ। ਇਸ ਤੋਂ ਇਲਾਵਾ ਸਿਨੇਮਾ ‘ਚ ਹੋਰ ਕੀ-ਕੀ ਬਦਲਾਅ ਹੋਣੇ ਚਾਹੀਦੇ ਹਨ, ਇਸ ‘ਤੇ ਵੀ ਚਰਚਾ ਕੀਤੀ ਗਈ। ਦੱਸ ਦਈਏ ਕਿ ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ, ਸੁਸ਼ਾਂਤ ਸਿੰਘ ਰਾਜਪੂਤ, ਰੋਹਿਤ ਸ਼ੈੱਟੀ, ਵਿੱਕੀ ਕੌਸ਼ਲ, ਆਯੁਸ਼ਮਾਨ ਖੁਰਾਣਾ, ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਸਮੇਤ ਹੋਰ ਕਈ ਸਿਤਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ।

ਪਿਛਲੀ ਵਾਰ ਜਦੋਂ ਪੀ. ਐੱਮ. ਮੋਦੀ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੈ ਕੁਮਾਰ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਨਾਲ ਕੋਈ ਮਹਿਲਾ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਰਕੇ ਇਸ ਵਾਰ ਭੂਮੀ ਪੇਡਨੇਕਰ ਵੀ ਪੀ. ਐੱਮ. ਮੋਦੀ ਨੂੰ ਮਿਲਣ ਆਈ ਹੈ। ਰਣਬੀਰ ਸਿੰਘ ਵੀ ਹਵਾਈ ਅੱਡੇ ‘ਤੇ ਨਜ਼ਰ ਆਇਆ।ਖਬਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ਼ ਨੌਜਵਾਨ ਸਿਤਾਰਿਆਂ ਨੂੰ ਹੀ ਮਿਲਣ ਲਈ ਬੁਲਾਇਆ ਹੈ।

Leave a Reply

Your email address will not be published. Required fields are marked *

Close