fbpx
All NewsLifeNationalNewsPunjabWorld

PUBG ਖੇਲ ਫਿੱਟਨਸ ਟ੍ਰੇਨਰ ਨੇ ਗੁਆਇਆ ਮਾਨਸਿਕ ਸੰਤੁਲਨ..!

Nri Media \- Vikram Sehajpal

10 ਜਨਵਰੀ \- ਵਿਕਰਮ ਸਹਿਜਪਾਲ

ਨਿਊਜ਼ ਡੈਸਕ : ਆਨਲਾਈਨ ਗੇਮ PlayerUnknown’s Battleground (PUBG) ਬਾਰੇ ਇਕ ਨਵੀਂ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜੰਮੂ ਦੇ ਇਕ ਫਿੱਟਨਸ ਟ੍ਰੇਨਰ ਨੇ ਲਗਾਤਾਰ 10 ਦਿਨ ਇਹ ਗੇਮ ਖੇਡਦੇ ਹੋਏ ਆਪਣਾ ਮਾਨਸਿਕ ਸੰਤੁਲਨ ਗੁਆ ਦਿੱਤਾ। ਅਖੀਰ ਜਦੋਂ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਲੱਗੀ ਤਾਂ ਉਸ ਨੂੰ ਹਸਪਤਾਲ ’ਚ ਭਰਤੀ ਕਰਾਉਣਾ ਪਿਆ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਲੂ ਵ੍ਹੇਲ ਵਰਗੀ ਖਤਰਨਾਕ ਮੋਬਾਇਲ ਗੇਮ ਆ ਚੁੱਕੀ ਹੈ, ਜਿਸ ਦੀ ਐਡੀਕਸ਼ਨ ’ਚ ਫਸ ਕੇ ਕਈ ਬੱਚਿਆਂ ਨੇ ਆਪਣੀ ਜਾਨ ਗੁਆ ਦਿੱਤੀ।

 pubg

ਤੁਹਾਨੂੰ ਦੱਸ ਦਈਏ ਕਿ ਖੇਡ ਦਾ ਇਕ ਰਾਊਂਡ ਪੂਰਾ ਹੋਣ ਤੋਂ ਬਾਅਦ ਉਸ ਨੇ ਖੁਦ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਅਤੇ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਅਜੇ ਵੀ ਉਸ ਦੀ ਹਾਲਤ ਠੀਕ ਨਹੀਂ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਮਰੀਜ ਦੀ ਹਾਲਤ ਸਥਿਰ ਨਹੀਂ ਹੈ ਅਤੇ ਉਸ ਦਾ ਮਾਨਸਿਕ ਸੰਤੁਲਨ ਵੀ ਵਿਗੜ ਚੁੱਕਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਪਛਾਣ ਤਾਂ ਰਿਹਾ ਹੈ ਪਰ ਉਸ ਦਾ ਦਿਮਾਗ ਸੁਚੇਤ ਨਹੀਂ ਹੈ। ਉਸ ’ਤੇ PUBG ਗੇਮ ਦਾ ਅਸਰ ਹੈ। ਜੰਮੂ ’ਚ ਇਸ ਤਰ੍ਹਾਂ ਦਾ ਇਹ 6ਵਾਂ ਮਾਮਲਾ ਹੈ। ਸਥਾਨਕ ਲੋਕਾਂ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਨੂੰ ਜ਼ਿੰਦਗੀ ਨੂੰ ਖਤਰੇ ’ਚ ਪਾਉਣ ਵਾਲੀ ਇਸ ਗੇਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

pubg

Leave a Reply

Your email address will not be published. Required fields are marked *

Close