fbpx
All NewsGamingNationalNewsPunjabTechnologyWorld

ਇਸ ਤਰ੍ਹਾਂ PUBG ਖੇਲਣ ਨਾਲ ਪੈਂਦਾ ਹੈ ਦਿਮਾਗ ’ਤੇ ਉਲਟ ਅਸਰ..!

Nri Media \- Vikram Sehajpal

11 ਜਨਵਰੀ \- ਵਿਕਰਮ ਸਹਿਜਪਾਲ

ਨਵੀਂ ਦਿੱਲੀ : ਪਬਜ ਇਸ ਸਮੇਂ ਦੁਨੀਆ ਦੀ ਸਭ ਤੋਂ ਪ੍ਰਸਿੱਧ ਆਨਲਾਈਨ ਮਲਟੀਪਲੇਅਰ ਗੇਮ ਬਣ ਗਈ ਹੈ ਅਤੇ ਇਹ ਨੌਜਵਾਨਾਂ ਦਰਮਿਆਨ ਤੇਜ਼ੀ ਨਾਲ ਪਾਪੂਲਰ ਹੋ ਰਹੀ ਹੈ। ਬੱਚਿਆਂ ਅਤੇ ਨੌਜਵਾਨਾਂ ਦਰਮਿਆਨ ਇਸ ਆਨਲਾਈਨ ਗੇਮ ਦਾ ਕ੍ਰੇਜ਼ ਇਸ ਹੱਦ ਤੱਕ ਵੱਧ ਗਿਆ ਹੈ ਕਿ ਇਸ ਨੂੰ ਖੇਡਣ ਵਾਲਿਆਂ ਨੂੰ ਇਸ ਗੇਮ ਦੀ ਆਦਤ ਪੈ ਜਾਂਦੀ ਹੈ ਅਤੇ ਇਸ ਨਾਲ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਪ੍ਰਭਾਵਿਤ ਹੋਣ ਲੱਗਦਾ ਹੈ। ਦੱਸਣਯੋਗ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ ’ਚ 120 ਤੋਂ ਵੱਧ ਮਾਮਲੇ ਰਿਪੋਰਟ ਕੀਤੇ ਗਏ, ਜਿਨ੍ਹਾਂ ’ਚ ਬੱਚਿਆਂ ਦੀ ਮੈਂਟਲ ਹੈਲਥ ’ਤੇ ਪਬਜੀ ਗੇਮ ਦਾ ਉਲਟ ਪ੍ਰਭਾਵ ਦੇਖਿਆ ਗਿਆ। ਪਬਜੀ ਗੇਮ ਸਿਰਫ ਬੱਚਿਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ 6 ਸਾਲ ਦੇ ਬੱਚੇ ਤੋਂ ਲੈ ਕੇ 30-32 ਸਾਲ ਦੇ ਨੌਜਵਾਨਾਂ ’ਚ ਇਸ ਗੇਮ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਇਸ ਗੇਮ ਦੀ ਵੱਧਦੀ ਆਦਤ ਕਾਰਨ ਹਜ਼ਾਰਾਂ ਨੌਜਵਾਨਾਂ ’ਚ ਵਰਤਾਓ ਸਬੰਧੀ ਪ੍ਰੇਸ਼ਾਨੀਆਂ ਦੇਖਣ ਨੂੰ ਮਿਲ ਰਹੀਆਂ ਹਨ।

 pubg

ਇਸ ਤਰ੍ਹਾਂ ਪੈਂਦਾ ਹੈ ਦਿਮਾਗ ’ਤੇ ਉਲਟ ਅਸਰ

* ਨੀਂਦ ਦੀ ਕਮੀ ਜਾਂ ਨੀਂਦ ਨਾਲ ਜੁੜੀਆਂ ਪ੍ਰੇਸ਼ਾਨੀਆਂ
* ਅਸਲ ਜ਼ਿੰਦਗੀ ਤੋਂ ਦੂਰ
* ਸਕੂਲ-ਕਾਲਜ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣਾ
* ਲੋੜ ਤੋਂ ਵੱਧ ਗੁੱਸਾ ਦਿਖਾਉਣਾ
* ਸਕੂਲ-ਕਾਲਜ ਦੀ ਗ੍ਰੇਡਸ ਅਤੇ ਪ੍ਰਫਾਰਮੈਂਸ ’ਚ ਲਗਾਤਾਰ ਗਿਰਾਵਟ
* ਨੀਂਦ ਪੂਰੀ ਨਾ ਹੋਣ ਕਾਰਨ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਦਾ ਖਤਰਾ
* ਲੋੜੀਂਦੀ ਨੀਂਦ ਨਾ ਲੈਣ ਕਾਰਨ ਇਕਾਗਰਤਾ ਦੀ ਕਮੀ ਅਤੇ ਕਮਜ਼ੋਰ ਯਾਦਦਾਸ਼ਤ
* ਗੇਮ ’ਚ ਹਿੰਸਾ ਦਿਖਾਈ ਜਾਂਦੀ ਹੈ ਅਤੇ ਹਥਿਆਰਾਂ ਦੀ ਵਰਤੋਂ ਹੁੰਦੀ ਹੈ, ਜਿਸ ਨਾਲ ਬੱਚਿਆਂ ਦੇ ਸੁਭਾਅ ’ਚ ਚਿੜਚਿੜਾਪਨ ਵੱਧ ਰਿਹਾ ਹੈ।

ਪਬਜੀ ਗੇਮ ਦੁਨੀਆ ਭਰ ਦੇ ਕਈ ਪਲੇਅਰਸ ਨਾਲ ਖੇਡੀ ਜਾਂਦੀ ਹੈ ਅਤੇ ਸਭ ਦੇ ਟਾਈਮ ਜ਼ੋਨ ਵੱਖ-ਵੱਖ ਹੁੰਦੇ ਹਨ, ਜਿਸ ਕਾਰਨ ਭਾਰਤ ’ਚ ਇਸ ਗੇਮ ਨੂੰ ਖੇਡਣ ਵਾਲੇ ਜ਼ਿਆਦਾਤਰ ਲੋਕ ਰਾਤ ਨੂੰ 3-4 ਵਜੇ ਤੱਕ ਜਾਗ ਕੇ ਇਹ ਗੇਮ ਖੇਡਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਿਰਫ ਨੀਂਦ ਹੀ ਨਹੀਂ, ਸਗੋਂ ਸਿਹਤ ਨਾਲ ਜੁੜੀਆਂ ਦੂਜੀਆਂ ਕਈ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ।

Leave a Reply

Your email address will not be published. Required fields are marked *

Close