fbpx
All NewsCinemaEntertainmentLifeMusic

ਸਿੱਧੂ ਮੂਸੇਵਾਲਾ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਜਲਦ ਹੀ ਹੋਵੇਗੀ ਰਿਲੀਜ਼

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

3 ਜਨਵਰੀ, ਸਿਮਰਨ ਕੌਰ- (NRI MEDIA) :

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਗਾਇਕੀ ਤੋਂ ਬਾਅਦ ਹੁਣ ਪਾਲੀਵੁੱਡ ‘ਚ ਆਉਣ ਦਾ ਮਨ ਬਣਾ ਲਿਆ ਹੈ | ਸਿੱਧੂ ਹੁਣ ਛੇਤੀ ਹੀ ਇੱਕ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਣਗੇ | ਇਸ ਫ਼ਿਲਮ ਦਾ ਇੱਕ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ | ਇਸ ਫ਼ਿਲਮ ਦਾ ਨਾਮ ‘ I am a Student’ ਰੱਖਿਆ ਗਿਆ ਹੈ |

ਇਸ ਦੇ ਨਾਲ ਹੀ ਮੂਸੇ ਵਾਲਾ ਨੇ ਰੱਬ ਦਾ ਆਪਣੇ ਨਵੇਂ ਸਫ਼ਰ ਲਈ ਸੁਕਰਾਨਾ ਕੀਤਾ | ਇਹ ਫ਼ਿਲਮ ਜੱਟ ਲਾਇਫ਼ ਫ਼ਿਲਮਸ ਦੇ ਬੈਨਰ ਤਹਿਤ ਬਣਾਈ ਜਾ ਰਹੀ ਹੈ | ਇਹ ਫ਼ਿਲਮ ਸਾਲ 2019 ਵਿੱਚ ਰਿਲੀਜ਼ ਹੋਵੇਗੀ | ਹਾਲਾਂਕਿ ਕੋਈ ਵੀ ਦਿਨ ਤਾਂ ਤੈਅ ਨਹੀਂ ਕੀਤਾ ਗਿਆ ਹੈ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਸਾਲ 2019 ਵਿੱਚ ਕਦੋਂ ਵੀ ਫ਼ਿਲਮ ਰਿਲੀਜ਼ ਹੋ ਸਕਦੀ ਹੈ | ਪੋਸਟਰ ਵਿੱਚ ਸਿੱਧੂ ਨੇ ਇੱਕ ਬੈਗ ਮੋਢਿਆ ਉੱਤੇ ਪਾਇਆ ਹੋਇਆ ਹੈ ਜਿਸ ਉੱਤੇ ਲਿਖਿਆ ਹੈ ‘ਪੋਤਾ ਜਸਵੰਤ ਕੌਰ ਦਾ’ |

Leave a Reply

Your email address will not be published. Required fields are marked *

Close