fbpx
CricketNationalNewsSports

ਸਿਡਨੀ ਟੈਸਟ – ਪਹਿਲੇ ਦਿਨ ਪੁਜਾਰਾ ਦੇ ਸੈਂਕੜੇ ਨਾਲ ਭਾਰਤ 300 ਦੇ ਪਾਰ

By MEDIA DESK

ਸਿਡਨੀ , 03 ਜਨਵਰੀ ( NRI MEDIA )

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਨੂੰ ਸਿਡਨੀ ਕ੍ਰਿਕੇਟ ਗ੍ਰਾਉਂਡ ‘ਤੇ ਖੇਡਿਆ ਜਾ ਰਿਹਾ ਹੈ , ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਤੇ 303 ਦੌੜਾਂ ਬਣਾਈਆਂ ਹਨ , ਭਾਰਤੀ ਟੀਮ ਵਲੋਂ ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਸੈਂਕੜਾ ਲਾਇਆ , ਪੁਜਾਰਾ ਇਸ ਸਮੇਂ 130 ਦੌੜਾਂ ਬਣਾ ਕੇ ਕਰੀਜ਼ ‘ਤੇ ਹਨ , ਉਨ੍ਹਾਂ ਦੇ ਨਾਲ ਇਸ ਸਮੇਂ ਹਾਨੂਮਾ ਵਿਹਾਰੀ 39 ਦੌੜਾਂ ਦੇ ਸਕੋਰ ਤੇ ਖੇਡ ਰਹੇ ਹਨ |

ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ , ਭਾਰਤੀ ਟੀਮ ਵਿਚ ਦੋ ਬਦਲਾਅ ਕੀਤੇ ਗਏ ਸਨ , ਸਲਾਮੀ ਬੱਲੇਬਾਜ਼ ਕੇ ਐਲ ਰਾਹੁਲ ਅਤੇ ਸਪਿਨ ਗੇਂਦਬਾਜ ਕੁਲਦੀਪ ਯਾਦਵ ਨੂੰ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਦੀ ਥਾਂ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ ,ਇਸ ਦੇ ਨਾਲ ਹੀ ਆਸਟਰੇਲੀਆਈ ਟੀਮ ਵੀ ਦੋ ਬਦਲਾਅ ਦੇ ਨਾਲ ਆਈ ਹੈ , ਮਾਰੰਸ ਲੁਬੁਸ਼ਨ ਅਤੇ ਪੀਟਰ ਹੈਂਡਕਾਮ ਨੂੰ ਆਰਰੋਨ ਫਿੰਚ ਅਤੇ ਮਿਚੇਲ ਮਾਰਸ਼ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ |

 

ਚੇਤੇਸ਼ਵਰ ਪੁਜਾਰਾ ਦਾ ਸਿਡਨੀ ਦੇ ਮੈਦਾਨ ਵਿਚ ਇਕ ਪਹਿਲਾਂ ਸੈਂਕੜਾ ਹੈ , ਉਨ੍ਹਾਂ ਨੇ ਆਪਣਾ ਸੈਂਕੜਾ ਬਣਾਉਣ ਲਈ 199 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਆਪਣੇ ਟੈਸਟ ਕੈਰੀਅਰ ਦਾ 18 ਵਾਂ ਟੈਸਟ ਸੈਂਕੜਾ ਪੂਰਾ ਕੀਤਾ , ਪੁਜਾਰਾ ਨੇ ਇਸ ਪਾਰੀ ਵਿਚ 13 ਚੌਕੇ ਜੜੇ , ਪੁਜਾਰਾ ਟੈਸਟ ਮੈਚ ਦੇ ਦੂਜੇ ਓਵਰ ਵਿਚ ਬੱਲੇਬਾਜ਼ੀ ਲਈ ਮੈਦਾਨ ਵਿਚ ਆਏ ਸਨ, ਕਿਉਂਕਿ ਲੋਕੇਸ਼ ਰਾਹੁਲ ਨੇ ਇਸ ਮੈਚ ਦੇ ਦੂਜੇ ਓਵਰ ਵਿਚ ਆਪਣੀ ਵਿਕਟ ਗੁਆ ਦਿੱਤੀ ਸੀ. ਇਸ ਤੋਂ ਬਾਅਦ, ਮਯੰਕ ਅਗਰਵਾਲ ਨਾਲ ਮਿਲ ਕੇ ਪੁਜਾਰਾ ਨੇ 100 ਰਨ ਤੋਂ ਜ਼ਿਆਦਾ ਦੀ ਸਾਂਝੇਦਾਰੀ ਕੀਤੀ |

Leave a Reply

Your email address will not be published. Required fields are marked *

Close