fbpx
All News

ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 12-01-2019 )

By MEDIA DESK

ਅੱਜ ਦੀਆਂ ਟੌਪ 5 ਖ਼ਬਰਾਂ

12-01-2019 ( NRI MEDIA )

 

( 🇨🇦 ਕੈਨੇਡੀਅਨ ਅਖ਼ਬਾਰ United Nri Post ਲੈ ਕੇ ਆਉਂਦਾ ਹੈ ਤੁਹਾਡੇ ਲਈ ਸਭ ਤੋਂ ਤੇਜ ਤੇ ਨਿਰਪੱਖ ਖ਼ਬਰਾਂ 🇨🇦 )

 

 

1.. ਓਟਾਵਾ ਟ੍ਰਾਂਜਿਟ ਸਟੇਸ਼ਨ ‘ਤੇ ਬੱਸ ਦੀ ਭਿਆਨਕ ਟੱਕਰ – ਤਿੰਨ ਮਰੇ, 23 ਜ਼ਖ਼ਮੀ

ਓਟਾਵਾ ਦੇ ਵੈਸਟਬੋਰੋ ਟ੍ਰਾਂਜਿਟ ਸਟੇਸ਼ਨ’ ਤੇ ਇੱਕ ਡਬਲ ਡੇਕਰ ਬੱਸ ਦਾ ਭਿਆਨਕ ਐਕਸੀਡੈਂਟ ਹੋਇਆ ਹੈ , ਜਿਸ ਤੋਂ ਬਾਅਦ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖ਼ਮੀ ਹੋ ਗਏ ਹਨ , ਕੁਝ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ , ਓਟਾਵਾ ਦੇ ਵੈਸਟਬੋਰੋ ਟ੍ਰਾਂਜਿਟ ਸਟੇਸ਼ਨ’ ਤੇ ਹਾਦਸੇ ਤੋਂ ਬਾਅਦ ਓਟਵਾ ਦੇ ਮੇਅਰ ਜਿਮ ਵਾਟਸਨ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਰੇ ਗਏ ਦੋ ਵਿਅਕਤੀ ਬੱਸ ‘ਤੇ ਸਨ ਅਤੇ ਇਕ ਪਲੇਟਫਾਰਮ’ ਤੇ ਮਜੂਦ ਸੀ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

2. ਆਪਣੇ ਬਿਆਨ ਤੋਂ ਪਲਟੇ ਟਰੰਪ – ਕੰਧ ਬਣਾਉਣ ਲਈ ਐਮਰਜੈਂਸੀ ਲਗਾਉਣ ਤੋਂ ਇਨਕਾਰ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਪਿਛਲੇ ਕਈ ਦੀਨਾ ਤੋਂ ਅਮਰੀਕਾ – ਮੈਕਸੀਕੋ ਦੀ ਕੰਧ ਲਈ ਫੰਡ ਜਾਰੀ ਨਾ ਕਰਨ ਤੇ ਐਮਰਜੈਂਸੀ ਦੀ ਧਮਕੀ ਦੇ ਰਹੇ ਸਨ , ਰਾਸ਼ਟਰਪਤੀ ਡੌਨਲਡ ਟਰੰਪ ਨੇ ਹੁਣ ਆਪਣੇ ਬਿਆਨ ਤੋਂ ਪਲਟਦੇ ਹੋਏ ਕਿਹਾ ਕਿ ਉਹ ਸਰਹੱਦੀ ਸੁਰੱਖਿਆ ਨੂੰ ਰੋਕਣ ਲਈ ਕੌਮੀ ਐਮਰਜੈਂਸੀ ਦਾ ਐਲਾਨ ਨਹੀਂ ਕਰਨਗੇ, ਟਰੰਪ ਲਗਾਤਾਰ ਡੇਮੋਕ੍ਰੈਟਸ ਤੇ ਦਬਾਅ ਪਾਉਣ ਲਈ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ ਪਰ ਡੇਮੋਕ੍ਰੈਟਸ ਉੱਤੇ ਉਨ੍ਹਾਂ ਦੀਆਂ ਗੱਲਾਂ ਦਾ ਜਿਆਦਾ ਅਸਰ ਨਹੀਂ ਦਿਸ ਰਿਹਾ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

3. ਯੂਪੀ ਵਿੱਚ ਬੀਜੇਪੀ ਨੂੰ ਮਿਲੇਗੀ ਟੱਕਰ – ਮਾਇਆਵਤੀ ਅਤੇ ਅਖਿਲੇਸ਼ ਪਹਿਲੀ ਵਾਰ ਹੋਏ ਇਕੱਠੇ

ਉੱਤਰ ਪ੍ਰਦੇਸ਼ ਵਿਚ, ਅੱਜ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੀ ਘੋਸ਼ਣਾ ਕਰ ਦਿੱਤੀ ਹੈ , ਜਿਸ ਤੋਂ ਬਾਅਦ ਯੂਪੀ ਵਿੱਚ ਬੀਜੇਪੀ ਦੀ ਰਾਹ ਬਹੁਤ ਮੁਸ਼ਕਲ ਹੋ ਜਾਵੇਗੀ , ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਹੈ , ਇਸ ਦੌਰਾਨ, ਸੀਟਾਂ ਦੀ ਵੰਡ ਦਾ ਐਲਾਨ ਵੀ ਕੀਤਾ ਗਿਆ ਹੈ , ਇਸ ਗੱਠਜੋੜ ਵਿੱਚ ਸਮਾਜਵਾਦੀ ਪਾਰਟੀ ਅਤੇ ਬਸਪਾ 38-38 ਸੀਟਾਂ ਤੇ ਚੋਣਾਂ ਲੜਨਗੇ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

4. ਕਰਤਾਰਪੁਰ ਕਾਰੀਡੋਰ ਦਾ ਰੂਟ ਹੋਇਆ ਫਾਈਨਲ – ਕੇਂਦਰ ਨੇ ਨੈਸ਼ਨਲ ਹਾਈਵੇ ਕੀਤਾ ਘੋਸ਼ਤ

ਭਾਰਤ ਪਾਕਿਸਤਾਨ ਵਿੱਚ ਬਨਣ ਜਾ ਰਹੇ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਹੁਣ ਵਿਕਾਸ ਕਾਰਜ ਤੇਜ਼ ਹੋ ਰਹੇ ਹਨ , ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਦੇ ਰਸਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ , ਕੇਂਦਰ ਸਰਕਾਰ ਵਲੋਂ ਇਸ ਨੂੰ ਕੌਮੀ ਮਾਰਗ ਐਲਾਨਿਆ ਗਿਆ ਹੈ , ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨਿਰਧਾਰਤ ਰੂਟ ਉੱਤੇ ਜ਼ਮੀਨ ਐਕੁਆਇਰ ਕਰੇਗੀ , ਇਸ ਤੋਂ ਬਾਅਦ ਕਰਤਾਰਪੁਰ ਗਲਿਆਰਾ ਛੇਤੀ ਹੀ ਤਿਆਰ ਹੋ ਜਾਵੇਗਾ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

5. ਦੁਬਈ ਵਿੱਚ ਰਾਹੁਲ ਦਾ ਪ੍ਰਧਾਨਮੰਤਰੀ ਮੋਦੀ ਤੇ ਵਾਰ – ਦੇਸ਼ ਦੇ ਹਾਲਾਤ ਹੋ ਚੁਕੇ ਹਨ ਬਹੁਤ ਖ਼ਰਾਬ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਦੁਬਈ ਪਹੁੰਚੇ ਹਨ , ਦੇਰ ਸ਼ਾਮ ਨੂੰ ਰਾਹੁਲ ਨੇ ਦੁਬਈ ਕ੍ਰਿਕੇਟ ਸਟੇਡੀਅਮ ਵਿੱਚ ਭਾਰਤੀ ਲੋਕਾਂ ਨੂੰ ਸੰਬੋਧਿਤ ਕੀਤਾ , ਉਨ੍ਹਾਂ ਨੇ ਇਥੋਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ , ਉਨ੍ਹਾਂ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਜਦੋ ਤੁਸੀਂ ਘਰ ਜਾਵੋਗੇ ਤਾਂ ਦੇਖੋਗੇ ਕਿ ਪਿਛਲੇ ਸਾਢੇ ਚਾਰ ਸਾਲ ‘ਚ ਭਾਰਤ ਵਿੱਚ ਅਸਹਿਣਸ਼ੀਲਤਾ ਵਧੀ ਹੈ, ਭਾਰਤ ਵਿੱਚ ਇਸ ਸਮੇਂ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

ਹੋਰਨਾਂ ਖ਼ਬਰਾਂ ਦੇ ਲਈ ਜੁੜੇ ਰਹੋ UNITED NRI POST ਦੇ ਨਾਲ। 

 

⇒ ਤੇਜ਼ ਖਬਰਾਂ ਲਈ ਹੁਣੇ ਡਾਊਨਲੋਡ ਕਰੋ ਸਾਡੀ ਮੋਬਾਈਲ ਐਪ

 

Leave a Reply

Your email address will not be published. Required fields are marked *

Close