fbpx
NationalNewsPolitics

ਇਤਿਹਾਸਿਕ ਦਿਨ – ਉੱਚੀਆਂ ਜਾਤਾਂ ਦਾ ਰਾਖਵਾਂਕਰਨ ਰਾਜਸਭਾ ਵਿੱਚ ਵੀ ਪਾਸ

By MEDIA DESK

ਨਵੀਂ ਦਿੱਲੀ , 10 ਜਨਵਰੀ ( NRI MEDIA )

ਲੋਕ ਸਭਾ ਵਲੋਂ 124 ਵੇਂ ਸੰਵਿਧਾਨ ਸੋਧ ਬਿੱਲ ਨੂੰ ਰਾਜਸਭਾ ਵਿਚ ਪਾਸ ਕੀਤਾ ਗਿਆ ਹੈ , ਉੱਚੀਆਂ ਜਾਤਾਂ ਨੂੰ ਸਿੱਖਿਆ ਅਤੇ ਨੌਕਰੀ ਵਿੱਚ 10% ਰਾਖਵਾਂਕਰਨ ਦੇਣ ਲਈ ਰਾਜਸਭਾ ਵਿੱਚ ਇਹ ਬਿਲ ਪਾਸ ਹੋਇਆ , ਇਸ ਦੇ ਪੱਖ ਵਿਚ 165 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ ਜਦਕਿ ਬਿੱਲ ਦੇ ਖਿਲਾਫ 7 ਮੈਂਬਰਾਂ ਨੇ ਵੋਟਾਂ ਪਾਈਆਂ ,ਹੁਣ ਇਹ ਬਿਲ ਰਾਸ਼ਟਰਪਤੀ ਕੋਲ ਮੰਜੂਰੀ ਲਈ ਭੇਜਿਆ ਜਾਵੇਗਾ , ਰਾਸ਼ਟਰਪਤੀ ਦੇ ਦਸਤਖ਼ਤ ਹੁੰਦੇ ਹੀ ਇਹ ਬਿਲ ਭਾਰਤ ਦਾ ਕਾਨੂੰਨ ਬਣ ਜਾਵੇਗਾ |

ਚਰਚਾ ਦੌਰਾਨ, ਕਾਂਗਰਸ ਦੇ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਜੇਕਰ 8 ਲੱਖ ਰੁਪਏ ਦੀ ਕਮਾਈ ਕਰਨ ਵਾਲਾ ਵਿਅਕਤੀ ਗਰੀਬ ਹੈ ਤਾਂ ਸਰਕਾਰ ਨੂੰ ਆਮਦਨ ਟੈਕਸ ਨੂੰ 8 ਲੱਖ ਰੁਪਏ ਤੱਕ ਮੁਆਫ ਕਰਨਾ ਚਾਹੀਦਾ ਹੈ , ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇਕਰ ਸੂਬੇ 8 ਲੱਖ ਰੁਪਏ ਦੀ ਸੀਮਾ ਵਧਾਉਣਾ ਚਾਹੁੰਦੇ ਹਨ ਤਾ ਉਹ ਅਜਿਹਾ ਕਰ ਸਕਦੇ ਹਨ , ਇਹ ਬਿੱਲ ਪ੍ਰਤੀ ਪਰਿਵਾਰ ਦੀ ਆਮਦਨ ਤੇ ਨਿਰਭਰ ਹੈ ਨਾ ਕਿ ਕਿਸੇ ਇਕ ਵਿਕਤੀ ਦੀ ਆਮਦਨ ਤੇ , ਉਨ੍ਹਾਂ ਕਿਹਾ ਕਿ ਇਹ ਰਿਜ਼ਰਵੇਸ਼ਨ ਸੂਬਾ ਸਰਕਾਰ ਦੀਆਂ ਨੌਕਰੀਆਂ ਅਤੇ ਕਾਲਜਾਂ ਤੇ ਵੀ ਲਾਗੂ ਹੋਵੇਗਾ |

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਉੱਚ ਜਾਤੀਆਂ ਦਾ ਰਿਜ਼ਰਵੇਸ਼ਨ ਬਿੱਲ ਪਾਸ ਹੋਣ ‘ਤੇ ਵਧਾਈ ਦਿੱਤੀ ਹੈ , ਉਨ੍ਹਾਂ ਕਿਹਾ ਕਿ ਸੰਸਦ ਦੇ ਦੋਵੇਂ ਸਦਨਾਂ ਵਿੱਚ ਇਹ ਬਿੱਲ ਪਾਸ ਹੋਣਾ ਸਮਾਜਿਕ ਨਿਆਂ ਦੀ ਜਿੱਤ ਹੈ , ਇਹ ਸਾਡੇ ਨੌਜਵਾਨ ਸ਼ਕਤੀ ਲਈ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਅਤੇ ਭਾਰਤ ਦੇ ਟਰਾਂਸਫਰਮੇਸ਼ਨ ਵਿਚ ਯੋਗਦਾਨ ਪਾਉਣ ਲਈ ਇੱਕ ਵਿਆਪਕ ਬਦਲਾਅ ਦੀ ਪੁਸ਼ਟੀ ਕਰਦਾ ਹੈ |

ਕਾਂਗਰਸ ਨੇ ਸਾਧਿਆ ਸਰਕਾਰ ਤੇ ਨਿਸ਼ਾਨਾ

ਕਾਂਗਰਸ ਮੈਂਬਰ ਆਨੰਦ ਸ਼ਰਮਾ ਨੇ ਕਿਹਾ ਕਿ ਤੁਸੀਂ ਸਿਆਸੀ ਫਾਇਦੇ ਲਈ ਮੁਸਲਿਮ ਔਰਤਾਂ ਦਾ ਤਿੰਨ ਤਲਾਕ ਬਿੱਲ ਲੈ ਕੇ ਆਏ ਪਰ, ਹੋਰ ਔਰਤਾਂ ਨਾਲ ਕੀ ਹੋਵੇਗਾ ? ਜੇ ਤੁਸੀਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਚੋਣਾਂ ਨਹੀਂ ਹਾਰੇ ਹੁੰਦੇ ਤਾਂ ਤੁਸੀਂ ਇਹ ਉੱਚ ਤਾਕਤੀ ਬਿੱਲ ਕਦੇ ਨਹੀਂ ਲਿਆਉਂਦੇ , ਜਦੋਂ ਤੁਸੀਂ ਜਿੱਤ ਨਹੀਂ ਸਕੇ ਤਾਂ ਤੁਸੀਂ ਇਸ ਬਾਰੇ ਸੋਚਿਆ , ਸੱਚਾਈ ਇਹ ਹੈ ਕਿ ਲੋਕਾਂ ਕੋਲ ਨੌਕਰੀਆਂ ਨਹੀਂ ਹਨ , ਲੋਕਾਂ ਦੇ ਰੁਜ਼ਗਾਰ ਨੂੰ ਖੋਹ ਲਏ ਗਏ ਹਨ , ਅਸੀਂ ਇਸ ਬਿਲ ਦਾ ਵਿਰੋਧ ਨਹੀਂ ਕਰਦੇ ਪਰ ਸਰਕਾਰ ਦੀ ਨੀਤ ਤੇ ਸਵਾਲ ਹੈ |

 

Leave a Reply

Your email address will not be published. Required fields are marked *

Close