fbpx
All NewsCelebrityCinemaEntertainmentLife

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਣੇਗੀ ਫਿਲਮ, ਵਿਵੇਕ ਓਬਰਾਏ ਨਿਭਾਉਣਗੇ ਅਹਿਮ ਰੋਲ

simran kaur- nri media

4 ਜਨਵਰੀ, ਸਿਮਰਨ ਕੌਰ- (NRI MEDIA) :

ਬਾਲੀਵੁੱਡ ‘ਚ ਪਿਛਲੇ ਕਈ ਵਰ੍ਹਿਆਂ ਤੋਂ ਬਾਇਓਪਿਕ ਫ਼ਿਲਮਾਂ ਬਣਨ ਦੀ ਰੀਤ ਚਲਦੀ ਆ ਰਹੀ ਹੈ। ਹੁਣੇ ਹੁਣੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਲੈ ਕੇ ਬਣਾਈ ਗਈ ਫਿਲਮ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦਾ ਟ੍ਰੇਲਰ ਜਾਰੀ ਕੀਤਾ ਗਿਆ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਖਬਰ ਹੈ ਕਿ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਵੀ ਫਿਲਮ ਬਣਨ ਜਾ ਰਹੀ ਹੈ।

ਫਿਲਮ ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ ਦਾ ਟ੍ਰੇਲਰ ਜਦੋਂ ਤੋਂ ਸਭ ਦੇ ਸਾਹਮਣੇ ਆਇਆ ਹੈ ਉਦੋਂ ਤੋਂ ਫਿਲਮ ਨੂੰ ਲੈ ਕੇ ਖੂਬ ਚਰਚਾ ਹੈ। ਫਿਲਮ ਵਿਵਾਦਾਂ ‘ਚ ਵੀ ਆ ਗਈ ਹੈ। ਬਾਇਓਪਿਕ ਦੇ ਇਸ ਦੌਰ ‘ਚ ਇਕ ਹੋਰ ਬਾਇਓਪਿਕ ਬਣਨ ਜਾ ਰਹੀ ਹੈ, ਉਹ ਵੀ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ। ਹਾਲਾਂਕਿ ਹਾਲੇ ਇਸ ਨੂੰ ਲੈ ਕੇ ਸਿਰਫ਼ ਕਿਆਸ ਲਗਾਏ ਜਾ ਰਹੇ ਸਨ ਪਰ ਹੁਣ ਇਸ ਗੱਲ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।

ਇਸ ਗੱਲ ਦਾ ਰਸਮੀ ਐਲਾਨ ਹੋ ਗਿਆ ਹੈ ਕਿ ਵਿਵੇਕਾਨੰਦ ਓਬਰਾਏ ਉਰਫ ਵਿਵੇਕ ਓਬਰਾਏ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ‘ਚ ਕੰਮ ਕਰਨਗੇ। ਇਸ ਫਿਲਮ ਦਾ ਨਾਂ ਪੀਐੱਮ ਨਰਿੰਦਰ ਮੋਦੀ ਹੋਵੇਗਾ। ਇਸ ਫਿਲਮ ਦੀ ਡਾਇਰੈਕਸ਼ਨ ਉਮੰਗ ਕੁਮਾਰ ਕਰਨਗੇ। ਉੱਤੇ ਇਸ ਫਿਲਮ ਦਾ ਨਿਰਮਾਣ ਸੰਦੀਪ ਸਿੰਘ ਕਰਨਗੇ। ਇਸ ਫਿਲਮ ਦੇ ਪਹਿਲੇ ਪੋਸਟਰ ਨੂੰ 7 ਜਨਵਰੀ 2019 ਨੂੰ ਲਾਂਚ ਕੀਤਾ ਜਾਵੇਗਾ। ਫਿਲਮ ਦੀ ਸ਼ੂਟਿੰਗ ਜਨਵਰੀ ਦੇ ਮੱਧ ਤੋਂ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *

Close